ਮਹਿਲਾ ਦੀ ਸੜੀ ਹੋਈ ਲਾਸ਼ ਦੇਖ ਦਹਿਲਿਆ ਲੋਕਾਂ ਦਾ ਦਿਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

By  Jagroop Kaur March 4th 2021 03:04 PM

ਖੰਨਾ ਨੈਸ਼ਨਲ ਹਾਈਵੇਅ 'ਤੇ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਭੇਤਭਰੇ ਹਾਲਾਤ 'ਚ ਇਕ ਜਵਾਨ ਕੁੜੀ ਜ਼ਿੰਦਾ ਸੜ ਗਈ। ਅਜਿਹਾ ਦਰਦਨਾਕ ਮੰਜ਼ਰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ 'ਤੇ ਵੱਡੀ ਗਿਣਤੀ 'ਚ ਲੋਕ ਲੰਘਦੇ ਹਨ ਪਰ ਕਿਸੇ ਨੇ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ।

Read More : ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

ਇਹ ਲਾਸ਼ ਸ਼ੇਰ ਸ਼ਾਹ ਸੂਰੀ ਕੌਮੀ ਮਾਰਗ 'ਤੇ ਸਥਿਤ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲਿਸ ਚੌਕੀ ਕੋਟਾ ਤੋਂ ਕਰੀਬ 50 ਗਜ਼ ਦੀ ਦੂਰੀ 'ਤੇ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਪਿੰਡ ਭੱਠਲ 'ਚ ਰਹਿੰਦੇ ਹਨ|

ਜੋ ਕਿ ਦੋਰਾਹਾ 'ਚ ਪੈਂਦਾ ਹੈ । ਉਸ ਨੇ ਦੱਸਿਆ ਉਸ ਦੀ ਧੀ ਦੀ ਉਮਰ ਕਰੀਬ 31 ਸਾਲ ਦੀ ਸੀ, ਜੋ ਸਵੇਰੇ ਰੁਜ਼ਗਾਰ ਦੀ ਭਾਲ 'ਚ ਘਰੋਂ ਨਿਕਲੀ ਸੀ। ਪਿਤਾ ਨੇ ਕਿਹਾ ਕਿ ਘਰ 'ਚ ਕਿਸੇ ਤਰ੍ਹਾਂ ਦਾ ਕੋਈ ਲੜਾਈ-ਝਗੜਾ ਜਾਂ ਅਜਿਹੀ ਕੋਈ ਗੱਲ ਨਹੀਂ ਹੋਈ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਹੀ ਕੁੜੀ ਸਭ ਨੂੰ ਮਿਲ ਕੇ ਘਰੋਂ ਬਾਹਰ ਗਈ ਸੀ।READ MORE : ਪੈਟ੍ਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅਨੋਖਾ ਰੋਸ, ਬੈਲ ਗੱਡੀਆਂ ‘ਤੇ ਵਿਧਾਨ ਸਭਾ ਪਹੁੰਚੇ ਬਿਕਰਮ ਮਜੀਠੀਆ

ਫਿਰ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਨੈਸ਼ਨਲ ਹਾਈਵੇਅ 'ਤੇ ਭੇਤਭਰੇ ਹਾਲਾਤ 'ਚ ਜ਼ਿੰਦਾ ਸੜ ਗਈ ਹੈ। ਪਿੰਡ ਦੇ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਬਾਰੇ ਪ੍ਰਸ਼ਾਸਨ ਵੱਲੋਂ ਸੂਚਨਾ ਦੇਣ 'ਤੇ ਹੀ ਉਨ੍ਹਾਂ ਨੂੰ ਪਤਾ ਲੱਗਾ।

ਫਿਲਹਾਲ ਮੌਕੇ 'ਤੇ ਡੀ. ਐਸ. ਪੀ. ਰਾਜਨ ਪਰਮਿੰਦਰ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਹਾਈਵੇਅ 'ਤੇ ਬਣੇ ਲੋਹੇ ਦੇ ਪੁਲ 'ਤੇ ਕੁੜੀ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਥਾਣੇਦਾਰ ਨੇ ਆ ਕੇ ਬੁਝਾਇਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post