ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ,ਆਸ਼ੂਤੋਸ਼ ਨੇ ਦਿੱਤਾ ਅਸਤੀਫਾ

By  Shanker Badra August 15th 2018 12:39 PM

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ,ਆਸ਼ੂਤੋਸ਼ ਨੇ ਦਿੱਤਾ ਅਸਤੀਫਾ:ਆਮ ਆਦਮੀ ਪਾਰਟੀ ਦੇ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਅਸਤੀਫਾ ਬਾਰੇ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਪਾਰਟੀ ਨੂੰ ਛੱਡਣ ਦੇ ਪਿੱਛੇ ਇੱਕ ਨਿੱਜੀ ਕਾਰਨ ਦਿੱਤਾ ਹੈ। ਉਨ੍ਹਾਂ ਨੇ ਲਿਖਿਆ,"ਹਰ ਯਾਤਰਾ ਦਾ ਅੰਤ ਹੁੰਦਾ ਹੈ।ਆਮ ਆਦਮੀ ਪਾਰਟੀ ਦੇ ਨਾਲ ਮੇਰਾ ਸ਼ਾਨਦਾਰ ਅਤੇ ਇਨਕਲਾਬੀ ਸਫ਼ਰ, ਅੱਜ ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਉਨ੍ਹਾਂ ਲਿਖਿਆ ਕਿ, 'ਮੈਂ ਨਿੱਜੀ ਕਾਰਨਾਂ ਕਰਕੇ ਇਹ ਫੈਸਲੇ ਲਿਆ ਹੈ।ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ।ਇਸ ਤੋਂ ਇਲਾਵਾ ਆਸ਼ੂਤੋਸ਼ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਫੈਸਲੇ 'ਤੇ ਟਿੱਪਣੀ ਨਹੀਂ ਕਰਨਗੇ। ਦੱਸ ਦੇਈਏ ਕਿ ਆਸ਼ੂਤੋਸ਼ ਪਾਰਟੀ ਦੇ ਸੀਨੀਅਰ ਆਗੂਆਂ ਵਿਚੋਂ ਇੱਕ ਸਨ। ਉਹ 2014 ਵਿਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸਨ। 2014 ਵਿੱਚ ਉਨ੍ਹਾਂ ਨੂੰ ਚਾਂਦਨੀ ਚੌਕ ਤੋਂ ਟਿਕਟ ਉਨ੍ਹਾਂ ਨੇ ਚੋਣਾਂ ਵੀ ਲੜੀਆਂ। ਹਾਲਾਂਕਿ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -PTCNews

Related Post