ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?

By  Shanker Badra August 29th 2019 02:12 PM

ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?:ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਬੁੱਧਵਾਰ ਨੂੰ ਚੰਡੀਗੜ੍ਹ 'ਚ ਮੀਡੀਆ ਦੇ ਮੁਖਾਤਿਬ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਾਫ਼ ਕੀਤਾ ਕਿ ਜੋ ਵਿਧਾਇਕ ਪਾਰਟੀ ਦੀ ਮੁੱਖ ਵਿਚਾਰਧਾਰਾ ਨਾਲ ਸਹਿਮਤ ਨਹੀਂ, ਪਾਰਟੀ ਉਨਾਂ ਨੂੰ ਆਪਣਾ ਹਿੱਸਾ ਨਹੀਂ ਮੰਨਦੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਪਾਰਟੀ ਨੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਹੁਣ ਪਾਰਟੀ ਕਿਸੇ ਵੀ ਬਾਗੀ ਵਿਧਾਇਕ ਜਾਂ ਰੁੱਸੇ ਹੋਏ ਵਿਧਾਇਕ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰੇਗੀ। ਭਗਵੰਤ ਮਾਨ ਦੇ ਇਸ ਬਿਆਨ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਸਮੀਕਰਨ ਵੇਖਣ ਨੂੰ ਮਿਲ ਰਿਹਾ ਹੈ।

Aam Aadmi Party Punjab In Assembly As the opposition What Location ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?

ਜੇਕਰ ਪੰਜਾਬ ਇਕਾਈ ਦੇ ਪ੍ਰਧਾਨ ਹੋਣ ਦੇ ਨਾਂ 'ਤੇ ਭਗਵੰਤ ਮਾਨ ਦੀ ਸਟੇਟਮੈਂਟ ਨੂੰ ਪਾਰਟੀ ਦਾ ਪੱਖ ਮੰਨਿਆ ਜਾਵੇ ਤਾਂ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿੱਚ 'ਆਪ' ਦੀ ਕੀ ਸਥਿਤੀ ਹੈ, ਉਹ ਸਾਫ ਸਪੱਸ਼ਟ ਹੋ ਜਾਂਦੀ ਹੈ। ਵਿਧਾਨ ਸਭਾ ਚੋਣਾਂ 2017 ਦੌਰਾਨ ਪੰਜਾਬ ਦੀ ਸਿਆਸੀ ਧਰਾਤਲ 'ਤੇ ਪਹਿਲੀ ਵਾਰ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ,ਉਥੇ ਹੀ ਲੋਕ ਇਨਸਾਫ ਪਾਰਟੀ ਨੇ ਵੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੇ ਚਲਦਿਆਂ 'ਆਪ' ਦਾ ਸਾਥ ਦਿੱਤਾ। ਇਸ ਦੌਰਾਨ ਆਗੂ ਵਿਰੋਧੀ ਧਿਰ ਵਜੋਂ ਐੱਚਐੱਸ ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪਹਿਲਾ ਸਿਆਸੀ ਝਟਕਾ ਲੱਗਾ । ਹਾਲਾਂਕਿ ਉਸ ਵੇਲੇ ਫੂਲਕਾ ਨੇ ਸਾਫ ਕੀਤਾ ਸੀ ਕਿ ਉਹ 84 ਪੀੜਤਾਂ ਦੇ ਕੇਸ ਲੜ ਰਹੇ ਹਨ, ਇਸ ਲਈ ਉਹ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਹੀਂ ਨਿਭਾਅ ਸਕਦੇ ,ਜਿਸ ਦੇ ਚਲਦੇ ਉਹ ਆਗੂ ਵਿਰੋਧੀ ਧਿਰ ਵਜੋਂ ਅਸਤੀਫਾ ਦਿੰਦੇ ਹਨ।

Aam Aadmi Party Punjab In Assembly As the opposition What Location ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?

ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਜੁਲਾਈ 2017 ਵਿੱਚ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਆਗੂ ਵਿਰੋਧੀ ਧਿਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ। ਪੂਰਾ ਇੱਕ ਸਾਲ ਬੀਤਣ ਤੋਂ ਬਾਅਦ ਆਖਿਰਕਾਰ ਖਹਿਰਾ ਦੀ ਵੀ ਆਗੂ ਵਿਰੋਧੀ ਧਿਰ ਵਜੋਂ ਛੁੱਟੀ ਕਰ ਦਿੱਤੀ ਗਈ । ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਆਪਸੀ ਟਕਰਾਅ ਵਾਲੀ ਸਥਿਤੀ ਬਣਦੀ ਹੈ । ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਖਹਿਰਾ ਨੇ ਦਾਅਵਾ ਕਿ 10 ਵਿਧਾਇਕਾਂ ਦਾ ਉਨਾਂ ਨੂੰ ਸਮਰਥਨ ਪ੍ਰਾਪਤ ਹੈ ਪਰ ਜੇਕਰ ਹੁਣ ਦੀ ਤਾਜ਼ਾ ਸਥਿਤੀ ਬਾਰੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵਿਧਾਨ ਸਭਾ ਅੰਦਰ 20 ਵਿਧਾਇਕਾਂ ਤੋਂ ਸਿਮਟ ਕੇ 12 ਵਿਧਾਇਕਾਂ ਤੱਕ ਰਹਿ ਗਈ ਹੈ। ਦਾਖਾ ਤੋਂ ਵਿਧਾਇਕ ਐੱਚਐੱਸ ਫੂਲਕਾ ਬਤੌਰ ਵਿਧਾਇਕ ਅਸਤੀਫਾ ਦੇ ਕੇ ਫਾਰਗ ਹੋ ਚੁੱਕੇ ਹਨ।

Aam Aadmi Party Punjab In Assembly As the opposition What Location ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?

ਇਸ ਤੋਂ ਇਲਾਵਾ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਵਿਧਾਇਕ ਜੈਤੋਂ ਨਵੀਂ ਪਾਰਟੀ ਬਣਾ ਕੇ ਚੋਣ ਤੱਕ ਲੜ ਚੁੱਕੇ ਹਨ ਤੇ ਉਨਾਂ ਦਾ ਅਸਤੀਫਾ ਸਪਕੀਰ ਕੋਲ ਪੈਂਡਿੰਗ ਹੈ। ਦੂਜੇ ਪਾਸੇ ਰੋਪੜ ਅਤੇ ਮਾਨਸਾ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਅਤੇ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਦੀ ਬੇੜੀ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਆਪ ਵਿਧਾਇਕਾਂ ਦਾ ਤਿੰਨ ਮੈਂਬਰੀ ਧੜਾ ਜਗਤਾਰ ਜੱਗਾ, ਜਗਦੇਵ ਕਮਾਲੂ , ਕੰਵਰ ਸੰਧੂ ਦੀ ਅਗਵਾਈ ਵਿੱਚ 'ਆਪ' ਦੀ ਮੁੱਖ ਧਾਰਾ ਖਿਲਾਫ ਲਗਾਤਾਰ ਡਟਿਆ ਹੋਇਆ ਹੈ । ਜਿਸ ਬਾਰੇ ਭਗਵੰਤ ਮਾਨ ਨੇ ਸਾਫ ਕਰ ਦਿੱਤਾ ਹੈ ਕਿ ਬਹੁਤ ਹੋ ਗਿਆ ਹੁਣ ਨਹੀਂ ਹੋਵੇਗੀ ਮਨਾਉਣ ਦੀ ਕੋਸ਼ਿਸ਼ ਅਤੇ ਹੁਣ ਉਹ ਸਾਡੀ ਪਾਰਟੀ ਦਾ ਹਿੱਸਾ ਨਹੀਂ ਹਨ।

Aam Aadmi Party Punjab In Assembly As the opposition What Location ਆਮ ਆਦਮੀ ਪਾਰਟੀ ਦਾ ਨੈਤਿਕਤਾ ਨਾਲ 180 ਡਿਗਰੀ ਦਾ ਫਰਕ ਕਿਓਂ ?

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਰਿੰਡਾ ਪੁਲਿਸ ਵੱਲੋਂ ਇੱਕ ਹੋਟਲ ਵਿੱਚੋ 3 ਜੋੜੇ ਇਤਰਾਜਯੋਗ ਹਾਲਤ ਵਿੱਚ ਕਾਬੂ

ਇਸ ਪੂਰੇ ਘਟਨਾਕ੍ਰਮ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਨ ਸਭਾ ਵਿੱਚ ਸਥਿਤੀ 12 ਮੈਂਬਰੀ ਪਾਰਟੀ ਵਾਲੀ ਬਣ ਕੇ ਰਹਿ ਗਈ ਹੈ। ਜੇਕਰ ਗੱਲ ਦੂਜੀਆਂ ਪਾਰਟੀਆਂ ਦੀ ਕਰੀਏ ਤਾਂ 15 ਸੀਟਾਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਬਾਅਦ ਕਾਂਗਰਸ ਨੇ ਇਸ ਸੀਟ 'ਤੇ ਜ਼ਿਮਨੀ ਚੋਣ ਜ਼ਰੀਏ ਕਬਜ਼ਾ ਕੀਤਾ। ਉਥੇ ਹੀ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਹਨ ,ਲਿਹਾਜਾ ਉਨ੍ਹਾਂ ਦਾ ਬਤੌਰ ਵਿਧਾਇਕ ਅਸਤੀਫਾ ਸਵੀਕਾਰ ਹੋ ਗਿਆ ਹੈ। ਵਿਧਾਨ ਸਭਾ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ 13 ਵਿਧਾਇਕ ਨੇ ਜਦੋਂ ਕਿ ਅਕਾਲੀ-ਬੀਜੇਪੀ ਗਠਜੋੜ ਵਿਧਾਇਕਾਂ ਦੀ ਗਿਣਤੀ 15 ਹੈ। ਜਿਸ ਤੋਂ ਬਾਅਦ ਸਾਫ਼ ਹੈ ਕਿ ਹਮੇਸ਼ਾ ਨੈਤਿਕਤਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਆਪਣੀ ਨੈਤਿਕਤਾ ਤੋਂ ਪੂਰੇ 180 ਡਿਗਰੀ ਫਰਕ 'ਤੇ ਹੈ। ਜੇਕਰ ਗੇਮ ਆਫ ਨੰਬਰ ਦੀ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਇਸ ਵਿੱਚ ਪਛੜ ਚੁੱਕੀ ਹੈ । ਜੇਕਰ ਆਪ ਬਾਗੀ ਵਿਧਾਇਕਾਂ ਨੂੰ ਪਾਰਟੀ ਦਾ ਹਿੱਸਾ ਨਹੀਂ ਮੰਨਦੀ ਜਿਸ ਦਾ ਭਗਵੰਤ ਮਾਨ ਦਾਅਵਾ ਕਰ ਚੁੱਕਾ ਹਨ ਤਾਂ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਸਿਰਫ 12 ਵਿਧਾਇਕ ਬਚੇ ਹਨ ਪਰ ਬਾਵਜੂਦ ਇਸ ਦੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਆਪਣੇ ਕੋਲ ਰੱਖਣ ਲਈ ਹਰ ਹੀਲਾ ਜ਼ਰੂਰ ਵਰਤ ਰਹੀ ਹੈ।

-PTCNews

Related Post