ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ

By  Shanker Badra May 9th 2019 09:02 PM

ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ:ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ 'ਤੇ ਟਿਕਟਾਂ ਵੇਚਣ ਦੇ ਇਲਜ਼ਾਮਾਂ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ।ਇਸ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਤਰਲੋਚਨ ਸਿੰਘ ਚੱਠਾ ਨੇ ਇੱਕ ਵੀਡੀਓ ਸਟਿੰਗ ਜਾਰੀ ਕੀਤੀ ਹੈ।ਇਸ ਵੀਡੀਓ ਵਿੱਚ ਤਰਲੋਚਨ ਸਿੰਘ ਚੱਠਾ ਨੇ ਆਪ' ਪਾਰਟੀ 'ਤੇ ਵੱਡੇ ਇਲਜ਼ਾਮ ਲਾਏ ਹਨ।ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰੋਪੜ ਤੋਂ ਟਿਕਟ ਲਈ 50 ਲੱਖ ਰੁਪਏ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। [caption id="attachment_293431" align="aligncenter" width="300"]Aam Aadmi Party sting operation Big Disclosure
ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ[/caption] ਇਸ ਦੇ ਲਈ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਕੋਲ ਪੈਸਿਆਂ ਦਾ ਲੈਣ -ਦੇਣ ਹੋਇਆ ਸੀ ,ਜਿਸ ਦੀ ਇੱਕ ਵੀਡੀਓ ਵੀ ਤਰਲੋਚਨ ਸਿੰਘ ਚੱਠਾ ਨੇ ਜਾਰੀ ਕੀਤੀ ਹੈ।ਚੱਠਾ ਨੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਉਸ ਵੇਲੇ ਦੇ ਆਬਜ਼ਰਬਰ ਦੀਪਕ ਤੋਮਰ 'ਤੇ ਡੀਲ ਕਰਵਾਉਣ ਦੇ ਇਲਜ਼ਾਮ ਲਾਏ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਵੇਲੇ ਦੇ ਪੰਜਾਬ ਉੱਪ ਇੰਚਾਰਜ ਦੁਰਗੇਸ਼ ਪਾਠਕ ਦਾ ਵੀ ਨਾਂਅ ਲਿਆ ਹੈ। [caption id="attachment_293432" align="aligncenter" width="300"]Aam Aadmi Party sting operation Big Disclosure
ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ[/caption] ਇਸ ਵੀਡੀਓ ਵਿੱਚ ਆਪ ਆਗੂ ਨਰਿੰਦਰ ਸ਼ੇਰਗਿੱਲ ਦੀ ਫੋਰਚੂਨਰ ਗੱਡੀ ਵਿੱਚ ਸਖ਼ਸ਼ ਪੈਸਿਆਂ ਦਾ ਥੈਲਾ ਰੱਖਦਾ ਦਿਖਾਈ ਦੇ ਰਿਹਾ ਹੈ।ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੀ ਨਰਿੰਦਰ ਸ਼ੇਰਗਿੱਲ ਆਪ ਦੇ ਉਮੀਦਵਾਰ ਹਨ ,ਜਿਨ੍ਹਾਂ ਦੀ ਗੱਡੀ ਇਸ ਡੀਲ ਲਈ ਵਰਤੀ ਗਈ ਸੀ।ਇਸ ਡੀਲ ਦਾ ਵੀਡੀਓ ਤਰਲੋਚਨ ਸਿੰਘ ਚੱਠਾ ਦੇ ਪੁੱਤਰ ਨੇ ਬਣਾਇਆ ਸੀ। [caption id="attachment_293433" align="aligncenter" width="300"]Aam Aadmi Party sting operation Big Disclosure
ਆਮ ਆਦਮੀ ਪਾਰਟੀ ਦਾ ਹੋਇਆ ਸਟਿੰਗ ਆਪਰੇਸ਼ਨ , ਹੋਇਆ ਵੱਡਾ ਖੁਲਾਸਾ ,ਦੇਖੋ ਵੀਡੀਓ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ਦੇ ਕਸਬਾ ਕਲਾਨੌਰ ‘ਚ ਇੱਕ ਵਿਅਕਤੀ ਦੀ ਟਿੱਪਰ ਹੇਠਾਂ ਆਉਣ ਕਾਰਨ ਹੋਈ ਮੌਤ ਦੱਸ ਦੇਈਏ ਕਿ ਪੈਸੇ ਲੈ ਕੇ ਟਿਕਟ ਨਾ ਦੇਣ ਅਤੇ ਪੈਸੇ ਵੀ ਵਾਪਸ ਨਾ ਮੋੜਨ ਕਰਕੇ ਇਹ ਸਾਰਾ ਮਾਮਲਾ ਵਿਗੜਿਆ ਹੈ।ਇਸ ਦੇ ਨਾਲ ਹੀ ਚੱਠਾ ਨੇ ਬੇਅਦਬੀ ਦੇ ਮਾਮਲਿਆਂ ਵਿੱਚ ਆਪ ਦੀ ਸਮੂਲੀਅਤ ਹੋਣ ਦੇ ਸਬੂਤ ਜਲਦੀ ਪੇਸ਼ ਕਰਨ ਦਾ ਦਾਅਵਾ ਕੀਤਾ ਹੈ।ਇਸ ਵੀਡੀਓ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। -PTCNews

Related Post