ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਸੰਬੰਧੀ ਦਿੱਲੀ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕਰਨ 'ਤੇ ਆਮ ਆਦਮੀ ਪਾਰਟੀ ਨੇ ਮਾਰੀ ਪਲਟੀ!!!  

By  Joshi December 21st 2018 09:45 PM -- Updated: December 21st 2018 09:59 PM

ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਸੰਬੰਧੀ ਦਿੱਲੀ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕਰਨ 'ਤੇ ਆਮ ਆਦਮੀ ਪਾਰਟੀ ਨੇ ਮਾਰੀ ਪਲਟੀ!!!

ਦਿੱਲੀ ਵਿਧਾਨ ਸਭਾ 'ਚ ਅੱਜ ਆਪ ਸਰਕਾਰ ਨੇ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਤਹਿਤ ਸਿੱਖ ਦੰਗਿਆਂ ਦੇ ਦੋਸ਼ੀ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਗੱਲ ਕਹੀ ਗਈ।

ਪਰ, ਸਥਿਤੀ ਉਸ ਸਮੇਂ ਅਜੀਬ ਹੋ ਗਈ ਜਦੋਂ ਆਮ ਆਦਮੀ ਪਾਰਟੀ ਵੱਲੋਂ ਇਸ ਮਤੇ 'ਤੇ ਪਲਟੀ ਮਾਰ ਲਈ ਗਈ। ਆਮ ਆਦਮੀ ਪਾਰਟੀ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਹੱਥ ਨਾਲ ਲਿਖੀਆਂ ਸਤਰਾਂ ਵਾਲਾ ਮਤਾ ਮਾਇਨੇ ਨਹੀਂ ਰੱਖਦਾ।

Read More: ਆਮ ਆਦਮੀ ਪਾਰਟੀ ਨੇ ਖਹਿਰਾ ਧੜੇ ਵੱਲੋਂ ਐਲਾਨੀ ਐਡਹਾਕ ਕਮੇਟੀ ਨੂੰ ਕੀਤਾ ਰੱਦ

ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੰਭਾਵਿਤ ਗਠਜੋੜ੍ਹ ਦੇ ਚੱਲਦਿਆਂ "ਆਪ" ਵੱਲੋਂ ਇਹ ਪਲਟੀ ਮਾਰੀ ਗਈ ਹੈ।

withdrawing Bharat Ratna from Rajiv Gandhi ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਸੰਬੰਧੀ ਦਿੱਲੀ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕਰਨ 'ਤੇ ਆਮ ਆਦਮੀ ਪਾਰਟੀ ਨੇ ਮਾਰੀ ਪਲਟੀ!!!

ਆਪਣੇ ਆਪ ਨੂੰ ਸਿੱਖ ਹਿਤੈਸ਼ੀ ਪਾਰਟੀ ਦਰਸਾ ਕੇ ਪੰਜਾਬ 'ਚ ਚੋਣਾਂ ਲੜ੍ਹਣ ਵਾਲੀ ਪਾਰਟੀ ਵੱਲੋਂ ਅਜਿਹਾ ਕਰਨ 'ਤੇ ਸਿੱਖ ਜਥੇਬੰਦੀਆਂ ਅਤੇ ਕੌਮ 'ਚ ਭਾਰੀ ਰੋਸ ਹੈ।

—PTC News

Related Post