ਆਰੂਸ਼ੀ-ਹੇਮਰਾਜ ਦੇ ਕਤਲ ਕੇਸ 'ਚ ਆਵੇਗਾ ਕੀ ਮੋੜ, 12 ਅਕਤੂਬਰ ਨੂੰ ਅਦਾਲਤ ਸੁਣਾਵੇਗੀ ਫੈਸਲਾ

By  Joshi September 7th 2017 07:56 PM

Aarushi-Hemraj murder case: HC to pronounce verdict on 12 October

ਨੋਇਡਾ ਦੇ 2008 ਦੇ ਬਹੁ-ਚਰਚਿਤ ਆਰੂਸ਼ੀ ਤਲਵਾਰ ਅਤੇ ਹੇਮਰਾਜ ਦੇ ਕਤਲ ਕੇਸ ਵਿੱਚ ਹਾਈਕੋਰਟ ਨੇ ਵੀਰਵਾਰ ਨੂੰ ਇਹ ਬਹਿਸ ਪੂਰੀ ਹੋਣ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

Aarushi-Hemraj murder case: HC to pronounce verdict on 12 Octoberਹਾਈਕੋਰਟ ੧੨ ਅਕਤੂਬਰ ਨੂੰ ਇਸ 'ਤੇ ਫੈਸਲਾ ਸੁਣਾ ਸਕਦਾ ਹੈ।

ਇਸ ਮਾਮਲੇ 'ਚ ਆਰੂਸ਼ੀ ਦੀ ਮਾਂ ਨੁਪੂਰ ਤਲਵਾਰ ਅਤੇ ਪਿਤਾ ਰਾਜੇਸ਼ ਤਲਵਾਰ ਨੂੰ ਸੀਬੀਆਈ ਕੋਰਟ ਨੇ ੨੦੧੩ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਤਲਵਾਰ ਦੰਪਤੀ ਫਿਲਹਾਲ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ।

Aarushi-Hemraj murder case: HC to pronounce verdict on 12 Octoberਸੀਬੀਆਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਤਲਵਾਰ ਦੰਪਤੀ ਨੇ ਇਲਾਹਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ ਜਸਟਿਸ ਬੀ ਕੇ ਨਾਰਾਇਣ ਅਤੇ ਜਸਟਿਸ ਏ ਕੇ ਮਿਸ਼ਰਾ ਵੱਲੋਂ ਕੀਤੀ ਜਾ ਰਹੀ ਹੈ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਆਰੂਸ਼ੀ ਤਲਵਾਰ ਅਤੇ ਉਹਨਾਂ ਦੇ ਘਰੇਲੂ ਨੌਕਰ 45 ਸਾਲਾ ਹੇਮਰਾਜ ਦੀ 15 ਮਈ 2008 ਨੂੰ ਨੋਇਡਾ ਸਥਿਤ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ।

Aarushi-Hemraj murder case: HC to pronounce verdict on 12 Octoberਪੂਰੀ ਘਟਨਾ ਦਾ ਵੇਰਵਾ:

ਆਰੂਸ਼ੀ ਹਮੇਰਾਜ ਦੀ ਹੱਤਿਆ ਨੋਇਡਾ ਦੇ ਜਲਵਾਯੂ ਵਿਹਾਰ ਦੇ ਐਲ ੩੨ ਫਲੈਟ 'ਚ ੧੫ ਮਈ ੨੦੦੮ ਦੀ ਰਾਤ ਕੀਤੀ ਗਈ ਸੀ।

ਇਹ ਦੇਸ਼ ਦੀ ਸਭ ਤੋਂ ਵੱਡੀ ਮਿਸਟਰੀ 'ਚੋਂ ਇੱਕ ਮੰਨੀ ਜਾਂਦੀ ਹੈ ।

—PTC News

Related Post