ਅਭਿਨਵ ਸ਼ੁਕਲਾ ਦੇ ਭਰਾ ਦੀ ਕੁੱਟਮਾਰ ਦਾ ਮਾਮਲਾ: ਇਕ ਟਵੀਟ ਨੇ ਪੁਲਸ ਨੂੰ ਪਾਈਆਂ ਭਾਜੜਾਂ, ਜਾਣੋ ਪੂਰਾ ਮਾਮਲਾ
Riya Bawa
January 25th 2022 01:33 PM --
Updated:
January 25th 2022 01:50 PM
ਨਵੀਂ ਦਿੱਲੀ: ਟੀਵੀ ਅਤੇ ਬਿੱਗ ਬੌਸ 14 ਨਾਲ ਚਰਚਾ ਦਾ ਹਿੱਸਾ ਰਹਿ ਚੁੱਕੇ ਅਭਿਨਵ ਸ਼ੁਕਲਾ ਅੱਜ ਕੱਲ ਬਹੁਤ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਨ। ਦੱਸ ਦਈਏ ਕਿ ਅਦਾਕਾਰ ਦੇ ਚਚੇਰੇ ਭਰਾ 30 ਦਿਨਾਂ ਤੋਂ ਹਸਪਤਾਲ ਦੇ ICU ਵਿੱਚ ਗੰਭੀਰ ਹਾਲਤ ਵਿੱਚ ਦਾਖ਼ਿਲ ਸੀ। ਅਭਿਨਵ ਦੇ ਚਚੇਰੇ ਭਰਾ ਨੂੰ ਕਿਸੇ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੈ ਕਿ ਇਸ ਵੇਲੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਪੰਜਾਬ ਪੁਲਿਸ ਨੂੰ ਐਫ.ਆਈ.ਆਰ ਦਰਜ ਕਰਨ ਦੀ ਅਪੀਲ ਕੀਤੀ ਹੈ।