ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

By  Jashan A October 20th 2019 12:06 PM

ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ,ਅਬੋਹਰ: ਪੰਜਾਬ ਦੇ ਅਬੋਹਰ ਨਾਲ ਲੱਗਦੇ ਪਿੰਡ ਅਲੀਪੁਰਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਇੱਕ ਵਿਅਕਤੀ ਨੇ ਪਹਿਲਾਂ ਆਪਣੀਆਂ 2 ਜਵਾਨ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਤੇ ਮਗਰੋਂ ਖੁਦ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

Murderਇਸ ਘਟਨਾ ਤੋਂ ਬਾਅਦ ਪਿੰਡ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਹਨੂਮਾਨ, ਰਮਨਦੀਪ (20) ਅਤੇ ਅਮਨਦੀਪ ਵਜੋਂ ਹੋਈ ਹੈ।

ਹੋਰ ਪੜ੍ਹੋ: ਅਜਨਾਲਾ ਦੇ ਪਿੰਡ ਲੱਖੋਵਾਲ 'ਚ ਮਿਲਿਆ ਪਾਕਿਸਤਾਨੀ ਗੁਬਾਰਾ..!

Murderਉਧਰ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਵਾਰਦਾਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

-PTC News

Related Post