ਸੋਸ਼ਲ ਮੀਡੀਆ ਦਾ ਕੀਤਾ ਗ਼ਲਤ ਇਸਤੇਮਾਲ ਤਾਂ ਭਰਨਾ ਹੋਵੇਗਾ ਹਰਜਾਨਾ: ਰਵੀ ਸ਼ੰਕਰ ਪ੍ਰਸਾਦ

By  Jagroop Kaur February 11th 2021 01:23 PM -- Updated: February 11th 2021 01:25 PM

ਅੱਜ ਕੱਲ ਸੋਸ਼ਲ ਮੀਡੀਆ 'ਤੇ ਗੁਮਰਾਹ ਤੇ ਭੜਕਾਊ ਪੋਸਟ ਨੂੰ ਲੈ ਕੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਕੇਂਦਰ ਸਰਕਾਰ 'ਚ ਜਾਰੀ ਗਤੀਰੋਧ ਵਿਚਕਾਰ ਵੀਰਵਾਰ ਨੂੰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇ ਇੰਟਰਨੈੱਟ ਮੀਡੀਆ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਇਆ ਤਾਂ ਕਾਰਵਾਈ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਟਰਨੈੱਟ ਮੀਡੀਆ ਦਾ ਬਹੁਤ ਸਨਮਾਨ ਕਰਦੇ ਹਾਂ। ਇਸ ਨੇ ਆਮ ਲੋਕਾਂ ਨੂੰ ਸਸ਼ਕਤ ਬਣਾਇਆ ਹੈ। Union Minister Ravi Shankar Prasad, in Rajya Sabha, on Thursday warned those spreading fake news and instigate violence on social media.

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਡਿਜੀਟਲ ਇੰਡੀਆ ਸਮਾਗਮ 'ਚ ਸੋਸ਼ਲ਼ ਮੀਡੀਆ ਦੀ ਅਹਿਮ ਭੂਮਿਕਾ ਹੈ। ਹਾਲਾਂਕਿ, ਜੇ ਫ਼ਰਜ਼ੀ ਖ਼ਬਰਾਂ ਹਿੰਸਾ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸਰਕਾਰ ਨੇ ਟਵਿੱਟਰ ਤੋਂ ਕਈ ਅਜਿਹੇ ਅਕਾਊਂਟ ਨੂੰ ਬੰਦ ਕਰਨ ਨੂੰ ਕਿਹਾ, ਜਿਨ੍ਹਾਂ ਰਾਹੀਂ ਕਥਿਤ ਤੌਰ 'ਤੇ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਗੁਮਰਾਹ ਤੇ ਭੜਕਾਊ ਸੂਚਨਾਵਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਮਾਈਕ੍ਰੋ ਬਲਾਗਿੰਗ ਸਾਈਟ ਨੂੰ ਸਰਕਾਰ ਨੇ ਆਦੇਸ਼ ਨਾ ਮੰਨਣ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਟਵਿੱਟਰ ਨੇ ਇਸ ਬਾਰੇ 'ਚ ਰੁਖ਼ ਸਪਸ਼ਟ ਕਰਨ ਦੀ ਮੰਗ ਤੇ ਬਲਾਗਪੋਸਟ 'ਚ ਕਿਹਾ ਕਿ ਨੁਕਸਾਨਦੇਹ ਸਮਾਗਰੀ ਘੱਟ ਨਜ਼ਰ ਆਵੇ। ਇਸਲਈ ਉਸ ਨੇ ਕਦਮ ਚੁੱਕੇ ਹਨ, ਜਿਨ੍ਹਾਂ 'ਚ ਅਜਿਹੇ ਹੈਸ਼ਟੈਗ ਨੂੰ ਟਰੈਂਡ ਕਰਨ ਨਾਲ ਰੋਕਣ ਤੇ ਖੋਜਣ ਦੌਰਾਨ ਇਨ੍ਹਾਂ ਨੂੰ ਦੇਖਣ ਦੀ ਸਿਫ਼ਾਰਿਸ਼ ਨਾ ਕਰਨਾ ਸ਼ਾਮਲ ਹੈ।

Union Minister Ravi Shankar Prasad, in Rajya Sabha, on Thursday warned those spreading fake news and instigate violence on social media.ਟਵਿੱਟਰ ਨੇ ਕਿਹਾ ਕਿ ਉਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਰੇ ਆਦੇਸ਼ਾਂ ਤਹਿਤ 500 ਤੋਂ ਜ਼ਿਆਦਾ ਅਕਾਊਂਟ 'ਤੇ ਕਾਰਵਾਈ ਕੀਤੀ ਹੈ। ਇਨ੍ਹਾਂ 'ਚ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ ਤੇ ਅਕਾਊਂਟ ਨੂੰ ਸਥਾਨਕ ਰੂਪ ਤੋਂ ਬੰਦ ਕਰਨ ਦਾ ਕਦਮ ਵੀ ਸ਼ਾਮਲ ਹੈ।

Related Post