ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary

By  Shanker Badra December 12th 2019 04:48 PM

ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary:ਜਲੰਧਰ : ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ 12 ਦਸੰਬਰ, 2018 ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਇਹ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰੇਗੰਢ ਆਪਣੀ ਨੰਨ੍ਹੀ ਪਰੀ ਨਾਲ ਮਨਾ ਰਿਹਾ ਹੈ। ਇਸ ਦੌਰਾਨ ਵਿਆਹ ਦੀ ਪਹਿਲੀ ਵਰੇਗੰਢ ਮੌਕੇ ਬਾਲੀਵੁੱਡ,ਪਾਲੀਵੁੱਡ ਇੰਡਸਟਰੀ  ਦੇ ਸਿਤਾਰਿਆਂ ਨੇ ਉਹਨਾਂ ਨੂੰ ਟਵੀਟ ਦੇ ਜ਼ਰੀਏ ਮੁਬਾਰਕਾਂ ਦਿੱਤੀਆਂ ਹਨ। [caption id="attachment_368791" align="aligncenter" width="300"]Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary[/caption] ਉਹਨਾਂ ਨੇ ਟਵੀਟ ਰਾਹੀਂ ਆਪਣੇ ਵਿਆਹ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਗਿੰਨੀ ਚਤਰਥ ਨੇ ਕਪਿਲ ਸ਼ਰਮਾ ਦਾ ਉਸ ਵੇਲ਼ੇ ਸਾਥ ਦਿੱਤਾ ਸੀ ਜਦੋਂ ਕਪਿਲ ਸ਼ਰਮਾ ਡਿਪਰੈਸ਼ਨ 'ਚੋਂ ਗੁਜ਼ਰ ਰਹੇ ਸਨ ਤੇ ਹੁਣ ਕਾਮੇਡੀਅਨ ਕਪਿਲ ਸ਼ਰਮਾ ਸਿਰਫ਼ ਪੰਜਾਬ 'ਚ ਹੀ ਨਹੀਂ ਬਲਕਿ ਪੂਰੀ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਨਾਮ ਹੈ। [caption id="attachment_368788" align="aligncenter" width="300"]Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary[/caption] ਹਾਲਾਂਕਿ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਮੰਗਲਵਾਰ ਨੂੰ ਕਪਿਲ - ਗਿੰਨੀ ਚਤਰਥ ਨੂੰ ਤੋਹਫ਼ਾ ਮਿਲਿਆ ਸੀ। ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਅਤੇ ਪਤਨੀ ਗਿੰਨੀ ਚਤਰਥ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ ,ਜਿਸਦੀ ਖ਼ਬਰ ਕਪਿਲ ਸ਼ਰਮਾ ਨੇ ਟਵੀਟ ਦੇ ਰਾਹੀਂ ਸਾਂਝੀ ਕੀਤੀ ਸੀ। ਇਹ ਖ਼ਬਰ ਆਉਂਦੇ ਹੀ ਕਪਿਲ ਨੂੰ ਵਧਾਈਆਂ ਮਿਲਣਈਆਂ ਸ਼ੁਰੂ ਹੋ ਗਈਆਂ ਸਨ। [caption id="attachment_368790" align="aligncenter" width="300"]Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary[/caption] ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਦਾ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਜਲੰਧਰ 'ਚ ਹੋਇਆ ਸੀ। ਕਪਿਲ ਤੇ ਗਿੰਨੀ ਕਾਲਜ ਵੇਲੇ ਤੋਂ ਇਕ-ਦੂਸਰੇ ਨੂੰ ਜਾਣਦੇ ਹਨ। ਕਪਿਲ ਸ਼ਰਮਾ ਨੇ ਅਕਤੂਬਰ 'ਚ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਉਸ ਵਿੱਚ ਕਈ ਵੱਡੀਆਂ ਹਸਤੀਆਂ ਤੇ 'ਦਿ ਕਪਿਲ ਸ਼ਰਮਾ ਸ਼ੋਅ' ਲਈ ਕੰਮ ਕਰਦੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ। -PTCNews

Related Post