ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ

By  Shanker Badra October 16th 2019 05:01 PM

ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ:ਮੁੰਬਈ : ਬਾਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰਹੇਮਾ ਮਾਲਿਨੀ ਅੱਜ ਆਪਣਾ 71 ਵਾਂ ਜਨਮ ਦਿਨ ਮਨਾ ਰਹੀ ਹੈ।ਹੇਮਾ ਮਾਲਿਨੀ ਬਾਲੀਵੁੱਡ ਦੀਆਂ ਉਨ੍ਹਾਂ ਹਸਤੀਆਂ 'ਚੋਂ ਹੈ ,ਜਿਨ੍ਹਾਂ ਦੀ ਖ਼ੂਬਸੂਰਤੀ ਦੀ ਅੱਜ ਵੀ ਲੋਕ ਤਾਰੀਫ਼ ਕਰਦੇ ਹਨ ਪਰ ਹੇਮਾ ਮਾਲਿਨੀ ਨੇ ਆਪਣੇ ਫ਼ਿਲਮੀ ਕਰੀਅਰ 'ਚ ਸੁੰਦਰਤਾ ਨਾਲ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ। [caption id="attachment_350303" align="aligncenter" width="300"] Actor-politician Hema Malini Happy Birthday , turned 71 Hema ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ[/caption] ਹੇਮਾ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਪਿੰਡ ਅੱਮਾਨਕੁਡੀ ਵਿੱਚ ਹੋਇਆ ਸੀ। ਉਹਨਾਂ ਦਾ ਬਚਪਨ ਤਾਮਿਲਨਾਡੂ ਦੇ ਵੱਖ -ਵੱਖ ਸ਼ਹਿਰਾਂ ਵਿੱਚ ਬੀਤਿਆ ਸੀ। ਉਹਨਾਂ ਦੇ ਪਿਤਾ ਵੀ.ਐੱਸ.ਆਰ ਚੱਕਰਵਰਤੀ ਤਮਿਲ ਫ਼ਿਲਮਾਂ ਦੇ ਨਿਰਮਾਤਾ ਸਨ। ਸਾਲ 1963 ਵਿੱਚ ਹੇਮਾ ਨੇ ਤਮਿਲ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। [caption id="attachment_350302" align="aligncenter" width="300"]Actor-politician Hema Malini Happy Birthday , turned 71 Hema ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ[/caption] ਜੇਕਰ ਹੇਮਾ ਦੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1961 'ਚ ਇਕ ਤੇਲਗੂ ਫ਼ਿਲਮ 'ਪਾਂਡਵ ਵਨਵਾਸਨ' 'ਚ ਨਰਤਕੀ ਦਾ ਕਿਰਦਾਰ ਨਿਭਾਇਆ ਸੀ। ਉੱਥੇ ਹੀ ਹੇਮਾ ਨੇ 1968 'ਚ ਫ਼ਿਲਮ 'ਸਪਨੋਂ ਕੇ ਸੌਦਾਗਰ' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਉਹ ਰਾਜ ਕਪੂਰ ਦੇ ਨਾਲ ਦਿਖਾਈ ਦਿੱਤੀ ਸੀ। ਇਸ ਦੌਰਾਨ ਹੇਮਾ ਸਿਰਫ 16 ਸਾਲ ਦੀ ਸੀ। ਹੇਮਾ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਵੀ ਅੱਜ ਉਹ ਹੈ ਉਹ ਸਿਰਫ ਰਾਜ ਕਪੂਰ ਕਰਕੇ ਹੈ। [caption id="attachment_350301" align="aligncenter" width="300"]Actor-politician Hema Malini Happy Birthday , turned 71 Hema ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ[/caption] ਉਸ ਤੋਂ ਬਾਅਦ ਉਨ੍ਹਾਂ 1970 'ਚ ਦੇਵ ਆਨੰਦ ਨਾਲ ਫ਼ਿਲਮ 'ਜਾਨੀ ਮੇਰਾ ਨਾਮ' 'ਚ ਕੰਮ ਕੀਤਾ, ਜੋ ਸੁਪਰਹਿੱਟ ਹੋਈ ਸੀ। ਹੇਮਾ ਨੇ 1972 'ਚ ਆਈ ਫ਼ਿਲਮ 'ਸੀਤਾ ਔਰ ਗੀਤਾ' 'ਚ ਡਬਲ ਰੌਲ ਨਿਭਾਇਆ। ਫ਼ਿਲਮ ਕਾਮਯਾਬ ਰਹੀ ਤੇ ਹੇਮਾ ਰਾਤੋਂ-ਰਾਤ ਸਟਾਰ ਬਣ ਗਈ। ਇਸ ਫ਼ਿਲਮ ਨੇ ਉਨ੍ਹਾਂ ਨੂੰ ਸਰਬਉੱਚ ਅਦਾਕਾਰਾ ਦਾ ਪੁਰਸਕਾਰ ਦਿਵਾਇਆ ਸੀ। ਇਸ ਤੋਂ ਬਾਅਦ ਹੇਮਾ ਨੇ ਸੈਂਕੜੇ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ ਸੀਤਾ ਔਰ ਗੀਤਾ, ਸ਼ੋਅਲੇ, ਡ੍ਰੀਮਗਰਲ, ਸੱਤੇ ਪੇ ਸੱਤਾ ਤੇ ਕਿਨਾਰਾ ਵਰਗੀਆਂ ਕਈ ਫ਼ਿਲਮਾਂ ਸ਼ਾਮਲ ਹਨ। [caption id="attachment_350300" align="aligncenter" width="300"]Actor-politician Hema Malini Happy Birthday , turned 71 Hema ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ[/caption] ਦੱਸ ਦੇਈਏ ਕਿ ਸ਼ੁਰੂਆਤੀ ਦਿਨਾਂ ਵਿੱਚ ਤਮਿਲ ਫ਼ਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ ਹੇਮਾ ਨੂੰ ਇਹ ਕਹਿ ਕੇ ਫ਼ਿਲਮਾਂ ਵਿੱਚ ਕੰਮ ਦੇਣਾ ਬੰਦ ਕਰ ਦਿੱਤਾ ਸੀ ਕਿ ਉਹਨਾਂ ਵਿੱਚ ਸਟਾਰ ਵਾਲੀ ਗੱਲ ਨਹੀਂ ਹੈ ਪਰ ਬਾਅਦ ਵਿੱਚ ਬਾਲੀਵੁੱਡਵਿੱਚ ਹੇਮਾ ਡ੍ਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੋ ਗਈ ਸੀ। ਬਾਲੀਵੁਡ ਵਿੱਚ ਹੇਮਾ ਨੂੰ ਪਹਿਲਾ ਬਰੇਕ ਅਨੰਤ ਸਵਾਮੀ ਨੇ ਦਿੱਤਾ ਸੀ। [caption id="attachment_350305" align="aligncenter" width="300"]Actor-politician Hema Malini Happy Birthday , turned 71 Hema ਜਨਮ ਦਿਨ : ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ , ਫ਼ਿਰ ਰਾਤੋਂ-ਰਾਤ ਬਣੀ ਸਟਾਰ[/caption] ਇਸ ਦੌਰਾਨ ਧਰਮਿੰਦਰ ਤੇ ਹੇਮਾ ਨੇ ਇਕੱਠਿਆਂ ਕਈ ਫ਼ਿਲਮਾਂ 'ਚ ਕੰਮ ਕਰਦੇ ਸਨ ਤੇ ਹੌਲੀ-ਹੌਲੀ ਇਕ ਦੂਸਰੇ ਵੱਲ ਖਿੱਚੇ ਗਏ। ਹੇਮਾ ਨੇ ਆਪਣੀ ਕਿਤਾਬ 'ਚ ਇਸ ਦਾ ਜ਼ਿਕਰ ਕੀਤਾ ਹੈ ਕਿ ਪਹਿਲਾ ਹੇਮਾ ਨੇ ਕਦੀ ਵੀ ਧਰਮਿੰਦਰ ਨਾਲ ਵਿਆਹ ਕਰਨ ਬਾਰੇ ਨਹੀਂ ਸੋਚਿਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਦਾ ਫ਼ੈਸਲਾ ਲਿਆ ਅਤੇ  21 ਅਗਸਤ 1979 ਨੂੰ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਨਾਲ ਵਿਆਹ ਕਰਵਾ ਲਿਆ ਸੀ। -PTCNews

Related Post