ਸੋਨੂ ਸੂਦ ਦੀ ਸਵੈ- ਜੀਵਣੀ 'ਚ ਇਸ ਅਦਾਕਾਰ ਨੇ ਕੀਤਾ ਅਹਿਮ ਖ਼ੁਲਾਸਾ

By  Jagroop Kaur December 28th 2020 05:24 PM -- Updated: December 28th 2020 05:54 PM

ਕੋਰੋਨਾ ਮਹਾਮਾਰੀ ਦੌਰਾਨ ਅਸਲ ਜ਼ਿੰਦਗੀ ਦੇ ਹੀਰੋ ਕਹਿਲਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਆਪਣੀ ਸਵੈ-ਜੀਵਨੀ ਕਿਤਾਬ ਪ੍ਰਕਾਸ਼ਤ ਕੀਤੀ ਹੈ, ਜਿਹੜੀ covid -19 ਦੇ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿੱਚ ਪਹੁੰਚਣ ਵਿੱਚ ਮਦਦ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਨੂੰ ਬਿਆਨ ਕਰਦੀ ਹੈ।

ਸੋਨੂ ਸੂਦ ਨੇ ਬੀਤੇ ਕੁਝ ਸਮੇਂ ਤੋਂ ਜਨਤਾ ਦੇ ਹੱਕ ਲਈ ਬਹੁਤ ਕੁਝ ਕੀਤਾ ਹੈ। ਹੁਣ ਵੀ ਰੋਜ਼ਾਨਾ ਉਹ ਆਪਣੇ ਟਵਿਟਰ ਰਾਹੀਂ ਬਹੁਤ ਸਾਰੇ ਲੋਕਾਂ ਦੀ ਮਦਦ ਲਈ ਐਕਟਿਵ ਰਹਿੰਦੇ ਹਨ। ਜਿਸ ਤਹਿਤ ਉਹਨਾਂ ਨੂੰ ਇਸੇ ਸਾਲ 30 ਦਸੰਬਰ ਨੂੰ ਬਾਲੀਵੁੱਡ ਫ਼ੈਸਟੀਵਲ ਨਾਰਵੇ 'ਚ 'ਹਿਊਮੈਨੀਟੇਰੀਅਨ ਆਫ਼ ਦਾ ਈਯਰ 2020' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

Related Post