Tue, Apr 30, 2024
Whatsapp

ਸੋਨੂ ਸੂਦ ਦੀ ਸਵੈ- ਜੀਵਣੀ 'ਚ ਇਸ ਅਦਾਕਾਰ ਨੇ ਕੀਤਾ ਅਹਿਮ ਖ਼ੁਲਾਸਾ

Written by  Jagroop Kaur -- December 28th 2020 05:24 PM -- Updated: December 28th 2020 05:54 PM
ਸੋਨੂ ਸੂਦ ਦੀ ਸਵੈ- ਜੀਵਣੀ 'ਚ ਇਸ ਅਦਾਕਾਰ ਨੇ ਕੀਤਾ ਅਹਿਮ ਖ਼ੁਲਾਸਾ

ਸੋਨੂ ਸੂਦ ਦੀ ਸਵੈ- ਜੀਵਣੀ 'ਚ ਇਸ ਅਦਾਕਾਰ ਨੇ ਕੀਤਾ ਅਹਿਮ ਖ਼ੁਲਾਸਾ

ਕੋਰੋਨਾ ਮਹਾਮਾਰੀ ਦੌਰਾਨ ਅਸਲ ਜ਼ਿੰਦਗੀ ਦੇ ਹੀਰੋ ਕਹਿਲਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਆਪਣੀ ਸਵੈ-ਜੀਵਨੀ ਕਿਤਾਬ ਪ੍ਰਕਾਸ਼ਤ ਕੀਤੀ ਹੈ, ਜਿਹੜੀ covid -19 ਦੇ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿੱਚ ਪਹੁੰਚਣ ਵਿੱਚ ਮਦਦ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਨੂੰ ਬਿਆਨ ਕਰਦੀ ਹੈ।

ਹੋਰ ਪੜ੍ਹੋ : ਹੈਲਥ ਕਨੇਡਾ ਨੇ ‘ਗੇਮ-ਚੇਂਜਰ’ Moderna ਕੋਵਿਡ -19 ਟੀਕੇ ਨੂੰ ਦਿੱਤੀ ਮਨਜ਼ੂਰੀ ਇਸ ਮੌਕੇ ਅਦਾਕਾਰ ਨੂੰ ਕਈ ਸੇਲੀਬ੍ਰਿਟੀਜ਼ ਨੇ ਵਧਾਈ ਦਿੱਤੀ। ਵਧਾਈ ਦੇਣ ਵਾਲਿਆਂ 'ਚ ਅਦਾਕਾਰ ਅਮਿਤ ਸਾਧ ਨੇ ਟਵਿੱਟਰ 'ਤੇ ਲਿਖਿਆ ਅਤੇ ਖੁਲਾਸਾ ਕੀਤਾ ਕਿ ਸੂਦ ਨੇ ਹੀ ਉਨ੍ਹਾਂ ਨੂੰ ਆਪਣਾ ਪਹਿਲਾ ਬਰੇਕ ਦਿੱਤਾ ਸੀ।ਇਸ ਦੌਰਾਨ ਅਮਿਤ ਸਾਧ ਨੇ ਕਿਹਾ ਕਿ , ਬਹੁਤ ਲੋਕ ਨਹੀਂ ਜਾਣਦੇ ਹਨ ਕਿ ਮੇਰਾ ਪਹਿਲਾ ਬਰੇਕ ਮੈਨੂੰ ਸੋਨੂੰ ਭਾਈ ਦੁਆਰਾ ਦਿੱਤਾ ਗਿਆ ਸੀ. ਇਹ ਉਸ ਲਈ ਹੈ ਜਿਥੇ ਮੈਂ ਅੱਜ ਹਾਂ. ਇਹ ਭਲਾਈ ਕਰ ਰਹੇ ਹਨ ਉਹ ਹੁਣ ਨਹੀਂ ਬਲਕਿ ਉਹ ਬਹੁਤ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ। ਉਥੇ ਹੀ ਅਮਿਤ ਸਾਧ ਦੇ ਇਸ ਟਵੀਟ ਦਾ ਜੁਆਬ ਦਿੰਦੇ ਹੋਏ ਅਦਾਕਾਰ ਸੋਨੂੰ ਸੂਦ ਨੇ ਲਿਖਿਆ, "ਭਾਈ ਤੁਸੀਂ ਰਾਜ ਕਰਨ ਲਈ ਪੈਦਾ ਹੋਏ ਸੀ. ਤੁਸੀਂ ਆਪਣੀ ਕਿਸਮਤ ਲਿਖੀ ਹੈ. ਮੈਂ ਸਿਰਫ ਖੁਸ਼ਕਿਸਮਤ ਹਾਂ ਕਿ ਤੁਹਾਡੇ ਅਦਭੁਤ ਯਾਤਰਾ ਵਿੱਚ ਇੱਕ ਉਤਪ੍ਰੇਰਕ ਬਣ ਗਿਆ. ਇਸ ਲਈ ਮਾਣ ਹੈ ਮੇਰੇ ਭਰਾ | ਹੋਰ ਪੜ੍ਹੋ : ਅੰਦੋਲਨ ਵਿਚਾਲੇ ਪ੍ਰਧਾਨ ਮੰਤਰੀ ਵੱਲੋਂ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨ ਦਾ ਐਲਾਨ ਅਮਿਤ ਸਾਧ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ ਮ ਜਿਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਦਾ ਰੁੱਖ ਕੀਤਾ ਅਤੇ ਫਿਲਮ ਕਾਈ ਪੋ ਛੇ 'ਚ ਅਦਾਕਾਰੀ ਦਿਖਾਈ ਜਿਸ ਲਈ ਉਹਨਾਂ ਦੀ ਸ਼ਲਾਘਾ ਵੀ ਹੋਈ , ਉਥੇ ਹੀ ਰਾਜਕੁਮਾਰ ਨੇ ਫਿਲਮ ਜ਼ਿੱਦੀ 'ਚ ਵੀ ਅਹਿਮ ਕਿਰਦਾਰ ਨਿਭਾਇਆ , ਦਸਣਯੋਗ ਹੈ ਕਿ ਅਮਿਤ ਸਾਧ ਸੌਨੂੰ ਸੂਦ ਬਾਰੇ ਕਹਿੰਦੇ ਹਨ ਕਿ ਮੈਂ ਅੱਜ ਜੋ ਵੀ ਹਾਂ ਉਹ ਸਭ ਸੋਨੂੰ ਦੀ ਮਿਹਰਬਾਨੀ ਹੈ। ਮੈਂ ਅੱਜ ਭਾਵੇਂ ਕਿਸੇ ਵੀ ਥਾਂ 'ਤੇ ਹੋਵਾਂ ਪਰ ਮੈਂ ਖੁਦ ਨੂੰ ਅਜੇ ਵੀ ਫੁੱਟਪਾਥ 'ਤੇ ਹੀ ਸਮਝਦਾ ਹਾਂ। ਤਾਂ ਜੋ ਅੱਗੇ ਵੱਧਣ ਲਈ ਤਰੱਕੀ ਕਰਦਾ ਰਹਾਂ। ਸੋਨੂ ਸੂਦ ਨੇ ਬੀਤੇ ਕੁਝ ਸਮੇਂ ਤੋਂ ਜਨਤਾ ਦੇ ਹੱਕ ਲਈ ਬਹੁਤ ਕੁਝ ਕੀਤਾ ਹੈ। ਹੁਣ ਵੀ ਰੋਜ਼ਾਨਾ ਉਹ ਆਪਣੇ ਟਵਿਟਰ ਰਾਹੀਂ ਬਹੁਤ ਸਾਰੇ ਲੋਕਾਂ ਦੀ ਮਦਦ ਲਈ ਐਕਟਿਵ ਰਹਿੰਦੇ ਹਨ। ਜਿਸ ਤਹਿਤ ਉਹਨਾਂ ਨੂੰ ਇਸੇ ਸਾਲ 30 ਦਸੰਬਰ ਨੂੰ ਬਾਲੀਵੁੱਡ ਫ਼ੈਸਟੀਵਲ ਨਾਰਵੇ 'ਚ 'ਹਿਊਮੈਨੀਟੇਰੀਅਨ ਆਫ਼ ਦਾ ਈਯਰ 2020' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

Top News view more...

Latest News view more...