ਹੁਣ ਇਸ ਅਦਾਕਾਰਾ ਦੀ ਉੱਡ ਰਹੀ ਹੈ ਮੌਤ ਦੀ ਅਫ਼ਵਾਹ

By  Joshi April 29th 2018 08:36 PM -- Updated: April 30th 2018 11:22 AM

ਸਮਾਂ ਕੋਈ ਵੀ ਹੋਵੇ ਅਫ਼ਵਾਹਾਂ ਦਾ ਦੌਰ ਕਦੇ ਰੁੱਕ ਨਹੀਂ ਸਕਿਆ । ਕਦੇ ਕਿਸੇ ਦੇ ਜੰਮਣ ਨੂੰ ਲੈ ਕੇ ਵਿਆਹ ਨੂੰ ਲੈ ਕੇ ਬਰੇਕਅੱਪ ਨੂੰ ਲੈ ਕੇ ਰਿਸ਼ਤੇ ਜੁੜ੍ਹਨ ਤੋਂ ਟੁੱਟਣ ਤੱਕ ਦੀਆਂ ਅਫ਼ਵਾਹਾਂ ਤੁਹਾਨੂੰ ਅਕਸਰ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਖ਼ਬਰ ਜ਼ੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਹ ਹੈ ਮਸ਼ਹੂਰ ਅਦਾਕਾਰਾ ਮੁਮਤਾਜ਼ ਦੇ ਦਿਹਾਂਤ ਦੀ ! ਪਰ ਮੁਮਤਾਜ਼ ਦੀ ਬੇਟੀ ਤਾਨਿਆ ਮਾਧਵਾਨੀ ਨੇ ਇਸ ਖਬਰ ਨੂੰ ਮਹਿਜ਼ ਬਣਾਵਟੀ ਅਤੇ ਝੂਠੀ ਕਰਾਰ ਦਿੱਤਾ ਹੈ । ਤਾਨਿਆ ਵੱਲੋਂ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਨ ਉਪਰੰਤ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਬੇਸ਼ੱਕ ਅਫਵਾਹਾਂ ਫੈਲ ਰਹੀਆਂ ਹਨ ਕਿ ਉਸ ਦੀ ਮਾਂ ਮੁਮਤਾਜ਼ ਦਾ ਦਿਹਾਂਤ ਚੁੱਕਾ ਹੈ ਪਰ ਐਸਾ ਕੁਝ ਵੀ ਨਹੀਂ ਵਾਪਰਿਆ ਹੈ । ਸੂਤਰਾਂ ਅਨੁਸਾਰ ਮੁਮਤਾਜ਼ ਨੂੰ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਹੈ । ਇਸ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਤੋਂ ਹੀ ਉਹ ਇਸਦਾ ਇਲਾਜ ਕਰਵਾ ਰਹੀ ਹੈ । ਬਿਮਾਰੀ ਅਤੇ ਸਿਹਤ ਦਾ ਢਿੱਲਾ ਹੋਣਾ ਕੁਦਰਤੀ ਹੈ ਬੱਸ ਇਸ ਨਾਲ ਲੜਨ ਦੀ ਤਾਕਤ ਹੋਣੀ ਚਾਹੀਦੀ ਹੈ । ਇਕ ਇੰਟਰਵਿਊ ਦੌਰਾਨ ਉਸ ਦੇ ਇਹ ਸ਼ਬਦ ਕਿ ਉਹ ਕੈਂਸਰ ਤੋਂ ਡਰਦੀ ਨਹੀਂ ਅਤੇ ਪੂਰੀ ਹਿੰਮਤ ਨਾਲ ਇਸਦਾ ਸਾਹਮਣਾ ਕਰਕੇ ਮਰਦੇ ਦਮ ਤੱਕ ਇਸ ਬੀਮਾਰੀ ਨਾਲ ਲੜਦੀ ਰਹੇਗੀ।ਜਿਸ ਤਰੀਕੇ ਨਾਲ ਮੁਮਤਾਜ਼ ਦਾ ਆਪਣੀ ਸਿਹਤ ਪ੍ਰਤੀ ਸਾਕਾਰਤਮਕ ਰਵੱਈਆ ਹੈ ਉਹ ਉਸਦੀ ਹਿੰਮਤ ਦੀ ਗਵਾਹੀ ਭਰਦਾ ਹੈ । ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਈ ਸਿਤਾਰਿਆਂ ਨਾਲ ਬਿਹਤਰੀਨ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਤੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲਣ ਵਾਲੀ ਮੁਮਤਾਜ਼ ਪਿਛਲੇ ਕੁਝ ਸਾਲਾਂ ਤੋਂ ਲੰਡਨ 'ਚ ਰਹਿ ਰਹੀ ਹੈ ਅਤੇ ਜ਼ਿੰਦਗੀ ਨੂੰ ਜਿੱਤ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ।

Related Post