ਪਟਿਆਲਾ : ਨਕਲੀ ਦੁੱਧ ਤੇ ਪਨੀਰ ਵੇਚਣ ਵਾਲਿਆਂ ਦੀ ਪੁਲਿਸ ਨੇ ਕੀਤੀ ਲਿਸਟ ਜਾਰੀ 

By  Joshi August 18th 2018 03:58 PM -- Updated: August 18th 2018 04:13 PM

ਪਟਿਆਲਾ : ਨਕਲੀ ਦੁੱਧ ਤੇ ਪਨੀਰ ਵੇਚਣ ਵਾਲਿਆਂ ਦੀ ਪੁਲਿਸ ਨੇ ਕੀਤੀ ਲਿਸਟ ਜਾਰੀ ਪਟਿਆਲਾ ਜਿਲ੍ਹੇ ਦੇ ਦੇਵੀਗੜ੍ਹ ਵਿਖੇ ਬੀਤੇ ਦਿਨੀਂ ਜਿਹੜੀ ਡੇਅਰੀ ਤੇ ਛਾਪਾ ਮਾਰਿਆ ਗਿਆ ਸੀ ਉਨ੍ਹਾਂ ਵਲੋਂ ਪਟਿਆਲਾ ਦੇ ਕਿਹੜੇ ਕਿਹੜੇ ਹਲਵਾਈਆਂ ਤੇ ਡੇਅਰੀਆਂ ਨੂੰ ਸਪਲਾਈ ਕੀਤਾ ਜਾਂਦਾ ਸੀ ਉਨ੍ਹਾਂ ਦੀ ਲਿਸਟ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। adulterated milk suppliers list issued by policeਪਟਿਆਲਾ ਦੇ ਐੱਸ ਪੀ ਕੇਸਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਨੀਰ ੧੨੦ ਰੁਪਏ ਕਿਲੋ ਉਸ ਨੂੰ ਖਰਚਾ ਪੈਂਦਾ ਸੀ, ਜਿਸ ਨੂੰ 150 ਪ੍ਰਤੀ ਕਿਲੋ ਦੁਕਾਨਾਂ ਤੇ ਵੇਚਦਾ ਸੀ । ਸਿਹਤ ਵਿਭਾਗ ਨੂੰ ਬਣਦੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ। adulterated milk suppliers list issued by policeਐੱਸ ਪੀ ਕੇਸਰ ਸਿੰਘ ਨੇ ਦੱਸਿਆ ਕਿ ਇਹ ਫੈਕਟਰੀ ਵਾਲਾ ਸਿਹਤ ਵਿਭਾਗ ਵੱਲੋਂ ਲਏ ਜਾਂਦੇ ਸੈਂਪਲ ਨੂੰ ਪਾਸ ਕਰਵਾਉਣ ਦੇ ਲਈ ਸਿਹਤ ਵਿਭਾਗ ਨੂੰ 10,000 ਹਜ਼ਾਰ ਰੁਪਏ ਪਤ੍ਰੀ ਸੈਂਪਲ ਦਿੰਦਾ ਸੀ ਦੁੱਧ ਅਤੇ ਪਨੀਰ ਬਣਾਉਣ ਦੇ ਲਈ ਵਰਤੋਂ ਵਿਚ ਆਉਂਦੇ ਕੈਮੀਕਲ ਨੂੰ ਨਾਲ ਲਗਦੇ ਪਲਾਟ ਵਿਚ ਡੂੰਘਾ ਬੋਰ ਕਰ ਕੇ ਜ਼ਮੀਨ ਦੇ ਅੰਦਰ ਸੁੱਟ ਰਿਹਾ ਸੀ। ਇਸ ਦੇ ਲਈ ਪੋਲਊਸ਼ਨ ਕੰਟਰੋਲ ਬੋਰਡ ਨੂੰ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ। —PTC News

Related Post