ਦੱਖਣੀ ਅਫ਼ਗਾਨਿਸਤਾਨ ਦੇ ਕਲਤ 'ਚ ਆਤਮਘਾਤੀ ਬੰਬ ਧਮਾਕਾ, 30 ਮੌਤਾਂ ਅਤੇ 40 ਜ਼ਖਮੀ

By  Shanker Badra September 19th 2019 03:08 PM

ਦੱਖਣੀ ਅਫ਼ਗਾਨਿਸਤਾਨ ਦੇ ਕਲਤ 'ਚ ਆਤਮਘਾਤੀ ਬੰਬ ਧਮਾਕਾ, 30 ਮੌਤਾਂ ਅਤੇ 40 ਜ਼ਖਮੀ:ਕਾਬੁਲ : ਦੱਖਣੀ ਅਫ਼ਗਾਨਿਸਤਾਨ ਦੇ ਜਾਬੁਲ ਪ੍ਰਾਂਤ ਦੀ ਰਾਜਧਾਨੀ ਕਲਤ ਵਿੱਚ ਇਕ ਸਰਕਾਰੀ ਹਸਪਤਾਲ ਨੇੜੇਅੱਜ ਆਤਮਘਾਤੀ ਬੰਬ ਧਮਾਕਾ ਹੋਇਆ ਹੈ। ਜਿਸ 'ਚ 30 ਲੋਕਾਂ ਦੀ ਮੌਤ ਹੋ ਗਈ ਜਦਕਿ 40 ਲੋਕ ਜ਼ਖ਼ਮੀ ਹੋ ਗਏ ਹਨ। ਇਸ ਧਮਾਕੇ ਤੋਂ ਬਾਅਦ ਐਬੁਲੈਂਸ ਬੁਲਾਈ ਗਈ ਤੇ ਜ਼ਖ਼ਮੀਆਂ ਨੂੰ ਕੰਧਾਰ ਦੇ ਹਸਪਤਾਲਾਂ 'ਚ ਇਲਾਜ ਲਈ ਭੇਜ ਦਿੱਤਾ ਗਿਆ। ਇਹ ਆਤਮਘਾਤੀ ਬੰਬ ਧਮਾਕਾ ਅੱਜ ਸਰਕਾਰੀ ਖੁਫੀਆ ਇਮਾਰਤ ਨੇੜੇ ਹੋਇਆ ਹੈ। [caption id="attachment_341499" align="aligncenter" width="300"]Afghanistan car bomb blast , 30 civilians killed and 40 injured ਦੱਖਣੀ ਅਫ਼ਗਾਨਿਸਤਾਨ ਦੇ ਕਲਤ 'ਚ ਆਤਮਘਾਤੀ ਬੰਬ ਧਮਾਕਾ, 30 ਮੌਤਾਂ ਅਤੇ 40 ਜ਼ਖਮੀ[/caption] ਇਸ ਦੌਰਾਨ ਕਲਤ ਵਿੱਚ ਸੂਬਾਈ ਕੌਂਸਲ ਦੇ ਮੈਂਬਰ ਹਾਜੀ ਆਟਾ ਜਾਨ ਹੱਕਬਯਾਨ ਨੇ ਕਿਹਾ ਕਿ ਧਮਾਕੇ ਵਾਲੀ ਥਾਂ ਤੋਂ 30 ਲਾਸ਼ਾਂ ਅਤੇ 40 ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖਮੀ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਅਤੇ ਲੋਕ ਅਜੇ ਵੀ ਮਲਬੇ ਹੇਠਾਂ ਲਾਸ਼ਾਂ ਦੀ ਭਾਲ ਕਰ ਰਹੇ ਹਨ। [caption id="attachment_341498" align="aligncenter" width="300"]Afghanistan car bomb blast , 30 civilians killed and 40 injured ਦੱਖਣੀ ਅਫ਼ਗਾਨਿਸਤਾਨ ਦੇ ਕਲਤ 'ਚ ਆਤਮਘਾਤੀ ਬੰਬ ਧਮਾਕਾ, 30 ਮੌਤਾਂ ਅਤੇ 40 ਜ਼ਖਮੀ[/caption] ਕਾਬੁਲ ਵਿਚ ਰੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਦੇਸ਼ ਦੀ ਸ਼ਕਤੀਸ਼ਾਲੀ ਸੁਰੱਖਿਆ ਏਜੰਸੀ ਨੈਸ਼ਨਲ ਡਾਇਰੈਕਟੋਰੇਟ ਆਫ ਸਿਕਿਓਰਿਟੀ ਦੇ ਲਈ ਇਕ ਟ੍ਰੇਨਿੰਗ ਬੇਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਪਰ ਵਿਸਫੋਟਕ ਨਾਲ ਭਰੀ ਵਾਹਨ ਨੇੜਲੇ ਇਕ ਹਸਪਤਾਲ ਦੇ ਗੇਟ ਦੇ ਬਾਹਰ ਖੜ੍ਹੀ ਕਰ ਦਿੱਤੀ। [caption id="attachment_341496" align="aligncenter" width="300"]Afghanistan car bomb blast , 30 civilians killed and 40 injured ਦੱਖਣੀ ਅਫ਼ਗਾਨਿਸਤਾਨ ਦੇ ਕਲਤ 'ਚ ਆਤਮਘਾਤੀ ਬੰਬ ਧਮਾਕਾ, 30 ਮੌਤਾਂ ਅਤੇ 40 ਜ਼ਖਮੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ ,ਲੋਕ ਦੁਖੀ , ਜਾਣੋਂ ਅੱਜ ਦਾ ਰੇਟ ਇਸ ਘਟਨਾ ਦੀ ਜਾਣਕਾਰੀ ਜਾਬੁਲ ਸੂਬੇ ਦੇ ਗਵਰਨਰ ਨੇ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਬੁਲਾਰੇ ਕਾਰੀ ਯੁਸੂਫ਼ ਅਹਮਦੀ ਨੇ ਲਈ ਹੈ।ਉਸ ਨੇ ਦੱਸਿਆ ਕਿ ਇਹ ਹਮਲਾ ਨੈਸ਼ਨਲ ਡਾਇਰੈਕਟਰ ਆਫ਼ ਸਿਕਿਓਰਿਟੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। -PTCNews

Related Post