ਹਾਸਿਆਂ ਦੇ ਬਾਦਸ਼ਾਹ ਕਪਿਲ ਸ਼ਰਮਾ ਕਰਨਗੇ ਹਾਲੀਵੁੱਡ 'ਚ ਐਂਟਰੀ , ਪ੍ਰਿਯੰਕਾ ਚੋਪੜਾ ਤੋਂ ਬਾਅਦ ਹਾਲੀਵੁੱਡ ਵਿੱਚ ਕੰਮ ਕਰਨ ਵਾਲੇ ਉਹ ਹੋਣਗੇ ਦੂਜੇ ਭਾਰਤੀ !

By  Joshi August 11th 2018 05:12 PM

ਜ਼ਿੰਦਗੀ ਵਿੱਚ ਉਤਰਾਅ ਚੜਾਅ ਹਰ ਇਨਸਾਨ ਨੂੰ ਮਿਲਦੇ ਹਨ ਅਤੇ ਵਕਤ ਕਰਵਟ ਜਰੂਰ ਲੈਂਦਾ ਹੈ।ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਵਕਤ ਕੁਝ ਢਿੱਲਾ ਜ਼ਰੂਰ ਚੱਲਿਆ ਪਰ ਇਸਦੇ ਨਾਲ ਹੀ ਉਸਦੀ ਹਿੰਮਤ ਅਤੇ ਲਗਾਤਾਰ ਅੱਗੇ ਵੱਧਣ ਦਾ ਹੌਸਲਾ ਹਮੇਸ਼ਾ ਬਰਕਰਾਰ ਰਿਹਾ। ਕਿਹਾ ਜਾ ਰਿਹਾ ਹੈ ਕਿ ਹਾਸਿਆਂ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਜਿਗਰੀ ਦੋਸਤ ਰਾਜੀਵ ਢੀਂਗਰਾ ਵੱਲੋਂ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕਪਿਲ ਜਲਦ ਹੀ ਹਾਲੀਵੁੱਡ ਵਿੱਚ ਕੰਮ ਕਰਨ ਵਾਲੇ ਹਨ । ਦਰਅਸਲ ਕਪਿਲ ਸ਼ਰਮਾ ਨੂੰ ਇੱਕ ਵੈੱਬ ਸੀਰੀਜ਼ ਵਿੱਚ ਕੰਮ ਕਰਨ ਲਈ ਆਫ਼ਰ ਮਿਲ਼ਿਆ ਹੈ । ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਬਾਰੇ ਬੇਸ਼ਕ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਡਿਪ੍ਰੈਸ਼ਨ ਹੈ ਜਿਸ ਦੇ ਚਲਦੇ ਉਨ੍ਹਾਂ ਦਾ ਭਾਰ ਵੱਧ ਗਿਆ ਹੈ । ਪਰ ਆਪਣੇ ਦਰਸ਼ਕਾਂ ਨੂੰ ਉਹ ਹਾਲੀਵੁੱਡ ਦੀ ਐਂਟਰੀ ਰਾਹੀਂ ਲਾਜਵਾਬ ਵਾਪਸੀ ਕਰਦੇ ਹੋਏ ਉਨ੍ਹਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਕਾਮੇਡੀ ਸੀਰੀਅਲ ਦ ਕਪਿਲ ਸ਼ਰਮਾ ਦਾ ਬਹੁ-ਚਰਚਿਤ ਸ਼ੋਅ ਅੱਜ ਵੀ ਲੋਕਾਂ ਨੂੰ ਹਸਾ ਕੇ ਦਿਮਾਗੀ ਰਾਹਤ ਪ੍ਰਦਾਨ ਕਰਦਾ ਹੈ। ਜੇਕਰ ਕਪਿਲ ਸ਼ਰਮਾ ਦੀ ਹਾਲੀਵੁੱਡ ਵਿੱਚ ਐਂਟਰੀ ਹੁੰਦੀ ਹੈ ਤਾਂ ਪ੍ਰਿਯੰਕਾ ਚੋਪੜਾ ਤੋਂ ਬਾਅਦ ਹਾਲੀਵੁੱਡ ਵਿੱਚ ਕੰਮ ਕਰਨ ਵਾਲੇ ਉਹ ਦੂਜੇ ਭਾਰਤੀ ਹੋਣਗੇ।

Related Post