11 ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

By  Baljit Singh June 22nd 2021 03:29 PM

ਅਜਮੇਰ: ਰਾਜਸਥਾਨ ਵਿਚ ਅਜਮੇਰ ਦੇ ਪੁਸ਼ਕਰ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਸ਼ਕਰ ਥਾਣਾ ਖੇਤਰ ਦੇ ਬੇਦਿਅਨਾਥ ਧਾਮ ਦੀਆਂ ਪਹਾੜੀਆਂ ਉੱਤੇ 11 ਸਾਲ ਦੀ ਮਾਸੂਮ ਬੱਚੀ ਦੀ ਸਿਰ ਕੁਚਲੀ ਲਾਸ਼ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਾਮਲੇ ਦੀ ਜਾਂਚ ਦੇ ਦੌਰਾਨ ਬੱਚੀ ਨਾਲ ਕੁਕਰਮ ਦੇ ਬਾਅਦ ਹੱਤਿਆ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸਦੇ ਬਾਅਦ ਘਟਨਾ ਸਥਲ ਉੱਤੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ 12 ਘੰਟੇ ਵਿਚ ਹੀ ਮਾਮਲੇ ਦਾ ਖੁਲਾਸਾ ਕਰਨ ਦਾ ਭਰੋਸਾ ਦਿੱਤਾ ਹੈ। ਪੜੋ ਹੋਰ ਖਬਰਾਂ: ਟੀਕਾ ਲਗਵਾਓ ਤੇ ਫਰਿੱਜ ਘਰ ਲੈ ਜਾਓ, ਇਸ ਸੂਬੇ ਨੇ ਦਿੱਤਾ ਨਵਾਂ ਆਫਰ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਦੀ 11 ਸਾਲਾ ਭੈਣ ਪਹਾੜੀ ਉੱਤੇ ਬਕਰੀ ਚਰਾਉਣ ਗਈ ਸੀ ਅਤੇ ਦੇਰ ਸ਼ਾਮ ਤੱਕ ਬੱਚੀ ਦੇ ਵਾਪਸ ਘਰ ਨਹੀਂ ਪਰਤਣ ਉੱਤੇ ਉਸਦੀ ਤਲਾਸ਼ ਸ਼ੁਰੂ ਕੀਤੀ ਗਈ। ਤਲਾਸ਼ ਦੌਰਾਨ ਅੱਧੀ ਰਾਤ ਦੇ ਬਾਅਦ ਲਾਸ਼ ਪਹਾੜੀਆਂ ਵਿਚ ਮਿਲੀ। ਮ੍ਰਿਤਕਾ ਦੇ ਭਰੇ ਨੇ ਕਿਹਾ ਹੈ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਨਹੀਂ ਤਾਂ ਉਹ ਲਾਸ਼ ਵੀ ਨਹੀਂ ਚੁੱਕਣਗੇ। ਪੜੋ ਹੋਰ ਖਬਰਾਂ: ਪੰਜਾਬ ਪੁਲਿਸ ਨਿਕਲੀਆਂ ਭਰਤੀਆਂ, ਅਗਲੇ ਮਹੀਨੇ ਤੋਂ ਕਰ ਸਕੋਗੇ ਅਪਲਾਈ ਘਟਨਾ ਨਾਲ ਗੁੱਸਾਏ ਲੋਕਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਸ਼ਕਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਜੰਮ ਕੇ ਨਾਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੇ ਸ਼ਬਦਾਂ ਵਿਚ ਕਿਹਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਕੋਈ ਵੀ ਮੌਜੂਦਾ ਸਥਾਨ ਤੋਂ ਨਹੀਂ ਹਟੇਗਾ। ਲੋਕਾਂ ਨੇ ਘਟਨਾ ਨੂੰ ਲੈ ਕੇ ਪੁਲਿਸ ਦੀ ਕਾਰਜ ਪ੍ਰਣਾਲੀ ਉੱਤੇ ਵੀ ਸਵਾਲਿਆ ਨਿਸ਼ਾਨ ਲਗਾਇਆ ਹੈ। ਪੜੋ ਹੋਰ ਖਬਰਾਂ: ਘਰ ਬੈਠੇ ਕਰ ਸਕੋਗੇ ਬੈਂਕ ਨਾਲ ਜੁੜੇ ਕੰਮ, SBI ਗਾਹਕਾਂ ਨੂੰ ਦੇ ਰਿਹੈ ਇਹ ਖਾਸ ਸਹੂਲਤ ਮਾਮਲੇ ਵਿਚ ਵਿਧਾਇਕ ਸੁਰੇਸ਼ ਸਿੰਘ ਰਾਵਤ ਨੇ ਵੀ ਨਰਾਜ਼ਗੀ ਵਿਅਕਤ ਕਰਦੇ ਹੋਏ ਕਿਹਾ ਹੈ ਕਿ ਜੇਕਰ 24 ਘੰਟੇ ਵਿਚ ਦੋਸ਼ੀ ਗ੍ਰਿਫਤਾਰ ਨਹੀਂ ਹੋਣਗੇ ਤਾਂ ਉਹ ਐੱਸਪੀ ਆਫਿਸ ਦੇ ਬਾਹਰ ਭੁੱਖ ਹੜਤਾਲ ਉੱਤੇ ਬੈਠ ਜਾਣਗੇ। ਘਟਨਾ ਦੇ ਤੁਰੰਤ ਬਾਅਦ ਵਿਧਾਇਕ ਸੁਰੇਸ਼ ਨੇ ਐੱਸਪੀ ਨਾਲ ਗੱਲ ਕਰ ਕੇ ਦੋਸ਼ੀ ਨੂੰ ਜਲਦੀ ਫੜਨ ਦੀ ਗੱਲ ਕਹੀ ਹੈ। ਇਸਦੇ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਉਹ ਖਾਣਾ ਨਹੀਂ ਖਾਣਗੇ। ਡੀਐੱਸਪੀ ਪਾਰਥ ਸ਼ਰਮਾ ਨੇ ਕਿਹਾ ਕਿ ਮਾਸੂਮ ਬੱਚੀ ਦੇ ਨਾਲ ਕੁਕਰਮ ਅਤੇ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਐੱਫਐੱਸਐੱਲ ਅਤੇ ਡਾਗ ਸਕਵਾਇਡ ਦੇ ਜ਼ਰਿਏ ਜਾਂਚ ਕਰਵਾਈ ਹੈ। ਪੁਲਿਸ ਨੂੰ ਦੋਸ਼ੀਆਂ ਦੇ ਖਿਲਾਫ ਪੁਖਤਾ ਪ੍ਰਮਾਣ ਵੀ ਮਿਲੇ ਹਨ ਅਤੇ ਛੇਤੀ ਤੋਂ ਛੇਤੀ ਦੇਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। -PTC News

Related Post