ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪਨਬੱਸ ਤੇ PRTC ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਅੱਜ ਤੋਂ ਸ਼ੁਰੂ

By  Riya Bawa August 14th 2022 08:28 AM -- Updated: August 14th 2022 08:29 AM

ਚੰਡੀਗੜ੍ਹ : ਪਨਬੱਸ ਤੇ ਪੀਆਰਟੀਸੀ ਕੰਟਰੈਕਚੁਅਲ ਮੁਲਾਜ਼ਮਾਂ ਵੱਲੋਂ 3 ਦਿਨ ਦੀ ਹੜਤਾਲ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀ ਪਨਬੱਸ ਤੇ ਪੀਆਰਟੀਸੀ ਕੰਟਰੈਕਚੁਅਲ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਸਕੱਤਰ ਨਾਲ ਕਈ ਮੁਲਾਕਾਤਾਂ ਮਗਰੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਵੀ ਫ਼ੈਸਲਾ ਨਾ ਹੋਣ ਉਤੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸੱਦਾ ਬਰਕਰਾਰ ਰੱਖਿਆ ਗਿਆ ਸੀ। ਇਸ ਲਈ ਅੱਜ ਪੰਜਾਬ ਦੇ 27 ਡਿਪੂਆਂ ਨਾਲ ਸਬੰਧਤ ਪਨਬੱਸ ਤੇ PRTC ਦੀਆਂ ਬਹੁਤੀਆਂ ਬੱਸਾਂ ਨਹੀਂ ਚੱਲਣਗੀਆਂ। ਅੱਜ ਬੱਸ ਸਟੈਂਡ/ਡਿਪੂਆਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

ਪਨਬੱਸ ਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸੱਦਾ ਬਰਕਰਾਰ

ਕੰਟਰੈਕਚੁਅਲ ਮੁਲਾਜ਼ਮਾਂ ਵੱਲੋਂ ਆਪਣੀਆਂ ਬੱਸਾਂ ਵਰਕਸ਼ਾਪ ਵਿੱਚ ਹੀ ਖੜੀਆਂ ਕੀਤੀਆਂ ਗਈਆਂ ਹਨ। ਸਿਰਫ ਰੈਗੂਲਰ ਮੁਲਾਜ਼ਮ ਵਾਲੀਆਂ ਬੱਸਾਂ ਹੀ ਚੱਲਣਗੀਆਂ। ਕਾਬਿਲੇਗੌਰ ਹੈ ਕਿ ਪਨਬੱਸ ਤੇ ਪੀਆਰਟੀਸੀ ਕੰਟਰੈਕਚੁਅਲ ਮੁਲਾਜ਼ਮਾਂ ਵੱਲੋ 14, 15 ਤੇ 16 ਅਗਸਤ ਨੂੰ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਹੋਇਆ ਸੀ। ਇਸ ਤੋਂ ਇਲਾਵਾ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਝੰਡਾ ਲਹਿਰਾਉਣਗੇ ਉਥੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।

ਪਨਬੱਸ ਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸੱਦਾ ਬਰਕਰਾਰ

ਇਹ ਵੀ ਪੜ੍ਹੋ : ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ

ਬੁਲਾਰਿਆਂ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹਨ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਦਾਅਵੇ ਕੀਤੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ, ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਅਸੀਂ ਵਚਨਬੱਧ ਹਾਂ ਪਰ ਹੁਣ ਸਰਕਾਰ ਨੇ ਮੰਗਾਂ ਦਾ ਹੱਲ ਤਾਂ ਕਿ ਕਰਨਾ ਉਲਟਾ ਪਨਬੱਸ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਥਾਂ ਜਾਂ ਪੱਕਾ ਕਰਨ ਵੱਲ ਨਹੀਂ, ਆਊਟਸੋਰਸਿੰਗ ਤੇ ਡਰਾਈਵਰ ਕੰਡਕਟਰ ਵਰਕਸ਼ਾਪ ਦੀ ਭਰਤੀ ਰੱਖੀ ਗਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਨ ਦੀ ਨੀਤੀ ਉਤੇ ਹਨ ਕਿਉਂਕਿ ਆਊਟਸੋਰਸਿੰਗ ਸਟਾਫ ਨੂੰ ਸਰਕਾਰ ਆਪਣਾ ਮੁਲਾਜ਼ਮ ਨਹੀਂ ਮੰਨਦੀ।

PRTC

(ਗਗਨ ਆਹੂਜਾ ਦੀ ਰਿਪੋਰਟ)

-PTC News

Related Post