Sat, Apr 27, 2024
Whatsapp

ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ

Written by  Riya Bawa -- August 13th 2022 07:51 AM
ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ,  ਜਾਣੋ ਇਸ ਦੇ ਲੱਛਣ ਤੇ ਉਪਾਅ

ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ

ਚੰਡੀਗੜ੍ਹ: ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਜਾਨਲੇਵਾ ਬਣ ਗਈ ਹੈ। ਸੂਬੇ 'ਚ 24 ਘੰਟਿਆਂ 'ਚ 800 ਪਸ਼ੂਆਂ ਦੀ ਲੰਪੀ ਸਕਿਨ ਕਾਰਨ ਮੌਤ ਹੋ ਗਈ। ਇਹ ਹੁਣ ਤੱਕ ਦੀ ਸਭ ਤੋਂ ਵੱਧ ਮੌਤਾਂ ਦੀ ਗਿਣਤੀ ਹੈ। ਵੀਰਵਾਰ ਨੂੰ 385 ਪਸ਼ੂਆਂ ਦੀ ਮੌਤ ਹੋ ਗਈ ਸੀ। 11 ਅਗਸਤ ਨੂੰ 5185 ਨਵੇਂ ਮਾਮਲੇ ਸਾਹਮਣੇ ਆਏ ਸਨ। Lumpy Skin disease grips Punjab; govt shuts cattle markets ਸ਼ੁੱਕਰਵਾਰ ਨੂੰ 4946 ਨਵੇਂ ਮਾਮਲੇ ਸਾਹਮਣੇ ਆਏ ਹਨ। ਲੰਪੀ ਸਕਿਨ ਹੋਣ ਕਾਰਨ ਜਿੱਥੇ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ, ਉੱਥੇ ਹੀ ਵਿਭਾਗ ਪਸ਼ੂਆਂ ਦੇ ਸੈਂਪਲ ਲੈਣ ਵਿੱਚ ਵੀ ਪਛੜ ਰਿਹਾ ਹੈ। ਸਿਰਫ਼ 524 ਸੈਂਪਲ ਹੀ ਜਾਂਚ ਲਈ ਭੋਪਾਲ ਭੇਜੇ ਗਏ ਹਨ। ਵਿਭਾਗ ਨੇ ਲੰਪੀ ਸਕਿਨ ਦੇ ਲੱਛਣਾਂ ਨੂੰ ਦੇਖਦਿਆਂ ਹੀ ਪਸ਼ੂਆਂ ਨੂੰ ਸੰਕਰਮਿਤ ਮੰਨਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਪੜ੍ਹੋ:PAU ਦੇ ਵਿਦਿਆਰਥੀਆਂ ਵੱਲੋਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ਼ ਧਰਨਾ ਪੰਜਾਬ ਵਿਚ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਕਈ ਗਾਵਾਂ ਆ ਚੁੱਕੀਆਂ ਹਨ। ਲੰਪੀ ਵਾਇਰਸ ਦਾ ਅਜੇ ਤੱਕ ਕੋਈ ਸਹੀ ਇਲਾਜ ਨਹੀਂ ਹੈ। ਇਸ ਤੋਂ ਜਾਨਵਰਾਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਲੰਪੀ ਨਾਲ ਸਬੰਧਿਤ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇ। ਸੀਐਮ ਭਗਵੰਤ ਮਾਨ ਵੱਲੋਂ ਗਠਿਤ ਕੀਤੀ ਗਈ ਉੱਚ ਪੱਧਰੀ ਤਾਲਮੇਲ ਕਮੇਟੀ 3 ਦਿਨ ਬਾਅਦ ਵੀ ਜ਼ਮੀਨ ’ਤੇ ਨਹੀਂ ਉਤਰੀ, ਪਰ ਕਮੇਟੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਲੰਪੀ ਵਾਇਰਸ ਦੀ ਰੋਕਥਾਮ ਲਈ ਲੰਬੀ ਚਰਚਾ ਕੀਤੀ।  ਲੰਪੀ ਸਕਿਨ ਬਿਮਾਰੀ ਦਾ ਕਹਿਰ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ ਕਮੇਟੀ ਨੇ ਕੇਂਦਰ ਤੋਂ 3 ਲੱਖ 33 ਹਜ਼ਾਰ ਹੋਰ ਖੁਰਾਕਾਂ ਮੰਗੀਆਂ ਹਨ। ਪਿੰਡਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਵਿਭਾਗ ਕੋਲ ਦਵਾਈਆਂ ਦੀ ਵੀ ਘਾਟ ਹੈ। ਜ਼ਿਆਦਾਤਰ ਪ੍ਰਭਾਵਿਤ ਕਿਸਾਨ ਆਪਣੇ ਖਰਚੇ 'ਤੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਸਰ ਕਿਹਾ ਜਾ ਰਿਹਾ ਹੈ ਕਿ ਸ਼ੀਸ਼ੀ 30 ਪਸ਼ੂ ਹੋਣ ਤੋਂ ਬਾਅਦ ਹੀ ਖੁੱਲ੍ਹੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਪਸ਼ੂਆਂ ਲਈ ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕੀ ਹੈ ਲੰਪੀ ਸਕਿਨ ਬਿਮਾਰੀ ਦਾ ਉਪਾਅ ਲੰਪੀ ਵਾਇਰਸ ਦਾ ਅਜੇ ਤੱਕ ਕੋਈ ਸਹੀ ਇਲਾਜ ਨਹੀਂ ਹੈ। ਇਸ ਤੋਂ ਜਾਨਵਰਾਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਨ੍ਹਾਂ ਨੂੰ ਲੰਪੀ ਸਕਿਨ ਨਾਲ ਸਬੰਧਿਤ ਵਾਲੇ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇ। ਐਂਟੀਬਾਇਓਟਿਕਸ, ਐਂਟੀ-ਇਨਫਲਾਮੇਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਲੰਪੀ ਦੇ ਸ਼ਿਕਾਰ ਜਾਨਵਰਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਹ ਹਨ ਲੱਛਣ ਇਸ ਵਿੱਚ ਪਸ਼ੂਆਂ ਨੂੰ ਬੁਖਾਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਭਾਰ ਘਟਣਾ, ਲਾਰ ਵਗਣਾ, ਅੱਖਾਂ ਅਤੇ ਨੱਕ ਵਗਣਾ, ਦੁੱਧ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਾਨਵਰਾਂ ਦੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਗੰਢੀਆਂ ਦਿਖਾਈ ਦੇਣ ਲੱਗਦੀਆਂ ਹਨ। ਉਨ੍ਹਾਂ ਦੇ ਸਰੀਰ ਵਿੱਚ ਗੰਢਾਂ ਹਨ। ਮਾਦਾ ਪਸ਼ੂ ਵੀ ਇਸ ਬਿਮਾਰੀ ਕਾਰਨ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜੇਪਨ ਦਾ ਸ਼ਿਕਾਰ ਹੋ ਸਕਦੇ ਹਨ।


Top News view more...

Latest News view more...