ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼

By  Shanker Badra June 15th 2019 11:19 AM

ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼:ਬੰਗਾਲ : ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰ 'ਤੇ ਹੋਏ ਹਮਲੇ ਦੇ ਵਿਰੋਧ ਦੀ ਅੱਗ ਬੰਗਾਲ ਦੇ ਨਾਲ-ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਸਮੇਤ ਦੇਸ਼ ਦੇ ਹੋਰ ਸ਼ਹਿਰਾਂ 'ਚ ਪਹੁੰਚ ਗਈ ਹੈ।ਬੰਗਾਲ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਕੋਲਕਾਤਾ ਵਿੱਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਤੇ ਹੋਰ ਸੁਰੱਖਿਆ ਦੀ ਮੰਗ ਨੂੰ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ ਹਨ।

agarpara-newborn-dies-due-to-lack-of-treatment-amid-doctors-protest ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼

ਡਾਕਟਰਾਂ ਦੇ ਇਸ ਅੰਦੋਲਨ ਨੇ ਸਮੁੱਚੇ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਰੁਕਾਵਟ ਪਾਈ ਹੈ।ਇਸ ਦੌਰਾਨ ਡਾਕਟਰਾਂ ਦੀ ਹੜਤਾਲ ਕਰਕੇ ਅਗਰਪਾੜਾ ਵਿੱਚ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ ਹੈ। ਨਵਜੰਮੇ ਬੱਚੇ ਦੀ ਮੌਤ 'ਤੇ ਬੱਚੇ ਦੇ ਪਿਤਾ ਨੇ ਕਿਹਾ ਇਹ ਮੇਰਾ ਦੁੱਖ ਹੈ।ਉਨ੍ਹਾਂ ਨੇ ਕਿਹਾ ਕਿ ਇਲਾਜ਼ ਨਾ ਮਿਲਣ ਕਰਕੇ ਮੇਰੇ ਬੱਚੇ ਦੀ ਮੌਤ ਹੋਈ ਹੈ ਕਿਉਂਕਿ ਹੜਤਾਲ ਦੇ ਕਾਰਨ ਕੋਈ ਡਾਕਟਰ ਮੌਜੂਦ ਸਨ।

agarpara-newborn-dies-due-to-lack-of-treatment-amid-doctors-protest ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼

ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ 11 ਜੂਨ ਨੂੰ ਜਨਮ ਹੋਇਆ ਸੀ ਅਤੇ ਉਸਦੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।ਉਸ ਹਾਲਤ 12 ਜੂਨ ਨੂੰ ਹੋਰ ਵੀ ਖ਼ਰਾਬ ਹੋ ਗਈ ਅਤੇ ਡਾਕਟਰਾਂ ਨੇ ਚਾਈਲਡ ਸਪੈਸ਼ਲਿਸਟ ਕੋਲ ਜਾਣ ਲਈ ਕਿਹਾ ਸੀ।ਉਹ ਕਈ ਹਸਪਤਾਲ ਗਏ ਪਰ ਹੜਤਾਲ ਕਾਰਨ ਕਿਸੇ ਵੀ ਹਸਪਤਾਲ ਨੇ ਉਨ੍ਹਾਂ ਦੇ ਬੱਚੇ ਨੂੰ ਦਾਖ਼ਲ ਨਹੀਂ ਕੀਤਾ।

agarpara-newborn-dies-due-to-lack-of-treatment-amid-doctors-protest ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਾਕਟਰਾਂ ਦੀ ਹੜਤਾਲ ਜਾਰੀ ,ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ

ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ 'ਚ ਹੜਤਾਲ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ।ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ।ਦੋਸ਼ ਹਨ ਕਿ ਕਰੀਬ 200 ਲੋਕ ਟਰੱਕਾਂ 'ਚ ਸਵਾਰ ਹੋ ਕੇ ਆਏ ਅਤੇ ਹਸਪਤਾਲ 'ਤੇ ਹਮਲਾ ਕਰ ਦਿੱਤਾ।ਇਸ ਹਮਲੇ 'ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।

-PTCNews

Related Post