ਏਅਰ ਇੰਡੀਆ ਦੀ ਫਲਾਈਟ 'ਚ ਵੱਡੀ ਲਾਪਰਵਾਹੀ, ਮੁਸਾਫਿਰ ਦੇ ਭੋਜਨ ’ਚੋਂ ਨਿਕਲਿਆ ਕਾਕਰੋਚ, ਦੇਖੋ ਤਸਵੀਰਾਂ

By  Jashan A February 3rd 2019 10:37 AM

ਏਅਰ ਇੰਡੀਆ ਦੀ ਫਲਾਈਟ 'ਚ ਵੱਡੀ ਲਾਪਰਵਾਹੀ, ਮੁਸਾਫਿਰ ਦੇ ਭੋਜਨ ’ਚੋਂ ਨਿਕਲਿਆ ਕਾਕਰੋਚ, ਦੇਖੋ ਤਸਵੀਰਾਂ,ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਭੋਪਾਲ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਦੌਰਾਨ ਉਸ ਸਮੇਂ ਭੜਥੂ ਮਚ ਗਿਆ, ਜਦੋਂ ਇਕ ਮੁਸਾਫਿਰ ਦੇ ਭੋਜਨ ਵਿਚੋਂ ਕਾਕਰੋਚ ਨਿਕਲਿਆ। [caption id="attachment_250315" align="aligncenter" width="300"]air india ਏਅਰ ਇੰਡੀਆ ਦੀ ਫਲਾਈਟ 'ਚ ਵੱਡੀ ਲਾਪਰਵਾਹੀ, ਮੁਸਾਫਿਰ ਦੇ ਭੋਜਨ ’ਚੋਂ ਨਿਕਲਿਆ ਕਾਕਰੋਚ, ਦੇਖੋ ਤਸਵੀਰਾਂ[/caption] ਮਿਲੀ ਜਾਣਕਾਰੀ ਮੁਤਾਬਕ ਇਸ ਉਡਾਨ 'ਚ ਸਫ਼ਰ ਕਰਨ ਵਾਲੇ ਰੋਹਿਤ ਚੌਹਾਨ ਨਾਲ ਇਹ ਹਾਦਸਾ ਵਾਪਰਿਆ ਹੈ। ਸਾਫਿਰ ਰੋਹਿਤ ਚੌਹਾਨ ਨੇ ਜਿਵੇਂ ਹੀ ਭੋਜਨ ਵਾਲਾ ਪੈਕੇਟ ਖੋਲ੍ਹਿਆ ਤਾਂ ਉਸ ਅੰਦਰ ਇਕ ਮਰਿਆ ਹੋਇਆ ਕਾਕਰੋਚ ਸੀ। ਉਸ ਨੇ ਤੁਰੰਤ ਇਸ ਬਾਰੇ ਜਾਣਕਾਰੀ ਫਲਾਈਟ ਦੇ ਅਮਲੇ ਦੇ ਇਕ ਮੈਂਬਰ ਨੂੰ ਦਿੱਤੀ ਅਤੇ ਆਪਣਾ ਭੋਜਨ ਦਾ ਪੈਕੇਟ ਵਾਪਸ ਕੀਤਾ। [caption id="attachment_250314" align="aligncenter" width="300"]air india ਏਅਰ ਇੰਡੀਆ ਦੀ ਫਲਾਈਟ 'ਚ ਵੱਡੀ ਲਾਪਰਵਾਹੀ, ਮੁਸਾਫਿਰ ਦੇ ਭੋਜਨ ’ਚੋਂ ਨਿਕਲਿਆ ਕਾਕਰੋਚ, ਦੇਖੋ ਤਸਵੀਰਾਂ[/caption] ਇਸ ਰੋਹਿਤ ਦਾ ਕਹਿਣਾ ਹੈ ਕਿ ਮੈਂ ਇਸ ਸਬੰਧੀ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਦਿੱਤੀ ਹੈ। -PTC News

Related Post