ਅਖਿਲੇਸ਼ ਯਾਦਵ ਅਤੇ ਆਜ਼ਮ ਖਾਨ ਨੇ ਲੋਕ ਸਭਾ ਤੋਂ ਦਿੱਤਾ ਅਸਤੀਫ਼ਾ  

By  Pardeep Singh March 22nd 2022 03:59 PM -- Updated: March 22nd 2022 04:00 PM

ਚੰਡੀਗੜ੍ਹ: ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਸਪਾ ਨੇਤਾ ਆਜ਼ਮ ਖਾਨ  ਨੇ  ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।ਦੱਸ ਦੇਈਏ ਕਿ 10 ਮਾਰਚ ਨੂੰ ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਲ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਹਨ। ਆਜ਼ਮ ਖਾਨ, ਰਾਮਪੁਰ ਖਾਸ ਸੀਟ ਤੋਂ ਚੋਣ ਜਿੱਤੇ ਹਨ। ਅਖਿਲੇਸ਼ ਯਾਦਵ ਫਿਲਹਾਲ ਆਜਮਗੜ੍ਹ ਤੋਂ ਸਾਂਸਦ ਹਨ। ਇਸ ਤੋਂ ਇਲਾਵਾ, ਰਾਮਪੁਰ ਤੋਂ ਅੱਜ ਸਾਂਸਦ ਮੈਂਬਰ ਹਨ। ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਜਦੋਂ ਅਖਿਲੇਸ਼ ਯਾਦਵ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਜਾ ਰਹੇ ਸਨ ਤਾਂ ਸਪਾ ਦੇ ਰਾਜ ਸਭਾ ਮੈਂਬਰ ਰਾਮ ਗੋਪਾਲ ਯਾਦਵ ਵੀ ਉਨ੍ਹਾਂ ਨਾਲ ਮੌਜੂਦ ਸਨ। ਦੱਸ ਦੇਈਏ ਕਿ ਅਖਿਲੇਸ਼ ਯਾਦਵ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ ਅਤੇ ਕਰਹਾਲ ਸੀਟ ਤੋਂ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਐਸਪੀ ਸਿੰਘ ਬਧੇਲ ਨੂੰ 67,504 ਵੋਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਆਜ਼ਮ ਖਾਨ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਹੋਣ ਤੋਂ ਬਾਅਦ ਇਸ ਸਮੇਂ ਜੇਲ 'ਚ ਬੰਦ ਹੈ। ਉਸ ਨੇ ਜੇਲ੍ਹ ਤੋਂ ਚੋਣ ਲੜੀ ਸੀ। ਇਸ ਚੋਣ ਵਿੱਚ ਸਪਾ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ ਨਾਲ ਮਿਲ ਕੇ ਚੋਣ ਲੜੀ ਸੀ। 403 ਸੀਟਾਂ ਵਿੱਚੋਂ ਸਪਾ ਨੇ 111, ਸੁਭਾਸਪਾ ਨੇ 6 ਅਤੇ ਆਰਐਲਡੀ ਨੇ 8 ਸੀਟਾਂ ਜਿੱਤੀਆਂ ਹਨ। ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਸਪਾ ਦੇ ਹਿੱਸੇ 32.6 ਵੋਟਾਂ ਆਈਆਂ।ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਇਸ ਚੋਣ ਵਿੱਚ 255 ਸੀਟਾਂ ਮਿਲੀਆਂ ਹਨ। ਜਦਕਿ ਇਸ ਦੇ ਸਹਿਯੋਗੀ ਅਪਨਾ ਦਲ ਨੂੰ 12 ਅਤੇ ਨਿਸ਼ਾਦ ਪਾਰਟੀ ਨੂੰ 6 ਸੀਟਾਂ ਮਿਲੀਆਂ ਹਨ। ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 35 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਿੱਤੇ ਹੁਕਮ -PTC News

Related Post