ਅਕਸ਼ਰਧਾਮ ਮੰਦਰ 'ਤੇ ਹੋਏ ਅੱਤਵਾਦੀ ਹਮਲੇ ਦਾ ਦੋਸ਼ੀ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫ਼ਤਾਰ

By  Shanker Badra November 26th 2018 07:12 PM

ਅਕਸ਼ਰਧਾਮ ਮੰਦਰ 'ਤੇ ਹੋਏ ਅੱਤਵਾਦੀ ਹਮਲੇ ਦਾ ਦੋਸ਼ੀ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫ਼ਤਾਰ:ਅਹਿਮਦਾਬਾਦ : ਗਾਂਧੀਨਗਰ ਦੇ ਅਕਸ਼ਰਧਾਮ ਮੰਦਰ ਉਪਰ 24 ਸਤੰਬਰ 2002 ਨੂੰ ਹੋਏ ਹਮਲੇ ਦੇ ਦੋਸ਼ੀ ਮੁਹੰਮਦ ਫ਼ਾਰੂਕ ਸ਼ੇਖ਼ ਨੂੰ ਅਹਿਮਦਾਬਾਦ ਕ੍ਰਾਈਮ ਬਰਾਂਚ ਵੱਲੋਂ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।Akshardham temple terrorist attack Accused Ahmedabad airport Arrestedਇਸ ਹਮਲੇ ਵਿੱਚ 32 ਜਾਨਾਂ ਗਈਆਂ ਸਨ ਅਤੇ 85 ਜ਼ਖ਼ਮੀ ਹੋ ਗਏ ਸਨ।Akshardham temple terrorist attack Accused Ahmedabad airport Arrestedਦੱਸ ਦੇਈਏ ਕਿ ਗਾਂਧੀਨਗਰ ਦੇ ਅਕਸ਼ਰਧਾਮ ਮੰਦਰ ਉਪਰ 24 ਸਤੰਬਰ 2002 ਨੂੰ ਹੋਏ ਹਮਲੇ ਵਿੱਚ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਤੇ ਗਰਨੇਡਾਂ ਨਾਲ ਹਮਲਾ ਕਰਕੇ 32 ਵਿਅਕਤੀਆਂ ਨੂੰ ਮਾਰ ਦਿੱਤਾ ਸੀ।Akshardham temple terrorist attack Accused Ahmedabad airport Arrestedਇਨ੍ਹਾਂ ਵਿੱਚ 28 ਸ਼ਰਧਾਲੂ, ਤਿੰਨ ਕਮਾਂਡੋ, ਜਿਨ੍ਹਾਂ ਵਿੱਚੋਂ ਇਕ ਐਨ.ਐਸ. ਜੀ.ਸੀ. ਅਤੇ ਇਕ ਰਾਜ ਰਿਜ਼ਰਵ ਪੁਲੀਸ ਦਾ ਸਿਪਾਹੀ ਸੀ। -PTCNews

Related Post