ਇੱਕ ਸੋਸ਼ਲ ਮੀਡੀਆ ਪੋਸਟ ਲਈ 85 ਲੱਖ ਤੋਂ 1 ਕਰੋੜ ਰੁਪਏ ਲੈਂਦੀ ਆਲੀਆ ਭੱਟ: ਰਿਪੋਰਟ

By  Jasmeet Singh August 8th 2022 03:18 PM

ਮਨੋਰੰਜਨ: ਮਹਿਜ਼ ਥੋੜੇ ਸਮੇਂ ਵਿੱਚ ਹੀ ਬਾਲੀਵੁੱਡ ਅਭਿਨੇਤਰੀ ਆਲੀਆ ਭੱਟ (Alia Bhatt) ਨੇ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਦੇ ਦਮ 'ਤੇ ਵੱਡੇ ਪੱਧਰ 'ਤੇ ਪ੍ਰਸ਼ੰਸਕ ਅਧਾਰ ਹਾਸਲ ਕਰ ਲਿਆ ਹੈ। ਅਲੀਆ ਆਪਣੇ ਜੀਵਨ ਦੇ ਆਮ ਖ਼ਾਸ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਜਾ ਵੀਡੀਓ ਦੇ ਜ਼ਰੀਏ ਸ਼ੇਅਰ ਕਰਨਾ ਨਹੀਂ ਭੁਲਦੀ ਹੈ। ਆਲੀਆ ਸੋਸ਼ਲ ਮੀਡੀਆ (Social Media) 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਫ਼ਿਲਮ ਦੇ ਨਾਲ ਨਾਲ ਉਹ ਇੰਟਰਨੈੱਟ ਦੇ ਮਾਧਿਅਮ ਨਾਲ ਵੀ ਚੰਗੀ ਕਮਾਈ ਕਰਦੀ ਹੈ।

ਆਲੀਆ (Alia Bhatt) ਕਥਿਤ ਤੌਰ 'ਤੇ ਸੋਸ਼ਲ ਮੀਡੀਆ (Social Media) ਵਿਗਿਆਪਨ ਜਾਂ ਪੋਸਟ ਲਈ 85 ਲੱਖ ਤੋਂ ਇਕ ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। ਇਸ ਗੱਲ ਦਾ ਖੁਲਾਸਾ ਡੱਫ ਐਂਡ ਫੈਲਪਸ (Duff & Phelps) ਦੀ ਇੱਕ ਅਧਿਕਾਰਿਤ ਰਿਪੋਰਟ ਵਿੱਚ ਹੋਇਆ ਹੈ। ਡੱਫ ਅਤੇ ਫੇਲਪਸ ਦੀ 2021 ਦੀ ਮਸ਼ਹੂਰ ਬ੍ਰਾਂਡ ਮੁੱਲਾਂਕਣ ਰਿਪੋਰਟ ਦੇ ਅਨੁਸਾਰ ਆਲੀਆ ਭੱਟ (Alia Bhatt) ਦੀ ਬ੍ਰਾਂਡ ਮੁੱਲ $68.1 ਮਿਲੀਅਨ ਹੈ ਅਤੇ ਆਲੀਆ ਚੋਟੀ ਦੇ 10 ਅਭਿਨੇਤਰੀਆਂ ਵਿੱਚੋਂ ਸਭ ਤੋਂ ਛੋਟੀ ਹੈ।

ਹਿੰਦੁਸਤਾਨ ਟਾਈਮਜ਼ (Hindustan Times) ਮੁਤਾਬਕ ਆਲੀਆ ਹਰ ਫਿਲਮ ਲਈ 15 ਕਰੋੜ ਤੋਂ 18 ਕਰੋੜ ਰੁਪਏ ਫੀਸ ਲੈਂਦੀ ਹੈ। ਪਰ ਫਿਲਮਾਂ ਤੋਂ ਇਲਾਵਾ, ਭੱਟ ਆਪਣੇ ਕਾਰੋਬਾਰੀ ਉੱਦਮਾਂ ਤੋਂ ਵੀ ਕਾਫੀ ਪੈਸਾ ਕਮਾਉਂਦੇ ਹਨ। ਆਲੀਆ ਭੱਟ (Alia Bhatt) 2 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਕੱਪੜੇ ਦੇ ਬ੍ਰਾਂਡ 'Ed-a-Mamma' ਦੀ ਮਾਲਕ ਹੈ। ਅਕਤੂਬਰ 2020 ਵਿੱਚ ਲਾਂਚ ਕੀਤਾ ਗਿਆ ਇਹ ਬ੍ਰਾਂਡ ਬਿਜ਼ਨਸ ਇਨਸਾਈਡਰ (Business Insider) ਦੇ ਅਨੁਸਾਰ 2021 'ਚ 10 ਗੁਣਾ ਵਧਿਆ ਅਤੇ 150 ਕਰੋੜ ਰੁਪਏ ਦਾ ਕਾਰੋਬਾਰ ਬਣ ਗਿਆ।

ਇਸ ਸਾਲ ਦੇ ਸ਼ੁਰੂ ਵਿੱਚ ਆਲੀਆ ਭੱਟ (Alia Bhatt) ਨੇ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ (Eternal Sunshine Productions) ਵੀ ਲਾਂਚ ਕੀਤੀ। ਪ੍ਰੋਡਕਸ਼ਨ ਹਾਊਸ ਦਾ ਪਹਿਲਾ ਪ੍ਰੋਜੈਕਟ ਹਾਲ ਹੀ ਵਿੱਚ ਰਿਲੀਜ਼ ਹੋਈ 'ਡਾਰਲਿੰਗਸ' ਹੈ, ਜਿਸਨੂੰ ਟਾਇਮਸ ਆਫ਼ ਇੰਡੀਆ (Times Of India) ਦੀ ਰਿਪੋਰਟ ਮੁਤਾਬਕ 80 ਕਰੋੜ ਰੁਪਏ ਵਿੱਚ Netflix ਨੇ ਹਾਸਲ ਕੀਤਾ।

ਇਹ ਵੀ ਪੜ੍ਹੋ: ਧੀ ਮਾਲਤੀ ਮੈਰੀ ਅਤੇ ਪਤੀ ਨਿਕ ਜੋਨਸ ਨਾਲ 'ਪੂਲ ਡੇ' ਮਨਾਉਂਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ

-PTC News

Related Post