ਪਾਕਿਸਤਾਨ ਕ੍ਰਿਕਟ ਬੋਰਡ 'ਚ ਪਹਿਲੀ ਵਾਰ ਨਿਯੁਕਤ ਹੋਈ ਮਹਿਲਾ ਨਿਰਦੇਸ਼ਕ
Jagroop Kaur
November 10th 2020 03:24 PM --
Updated:
November 10th 2020 03:25 PM
ਪਾਕਿਸਤਾਨ : ਮਹਿਲਾਵਾਂ ਹਰ ਖੇਤਰ 'ਚ ਅੱਗੇ ਹਨ , ਅੱਜ ਕਈ ਅਜਿਹੇ ਸਥਾਨ ਹਨ ਜਿੰਨਾ 'ਚ ਮਹਿਲਾਵਾਂ ਵੱਡੇ ਅਹੁਦੇ 'ਤੇ ਪਹੁੰਚ ਕੇ ਇਤਿਹਾਸ ਰਚ ਰਹੀਆਂ ਹਨ , ਅਜਿਹਾ ਹੀ ਇਤਿਹਾਸ ਕਾਇਮ ਕੀਤਾ ਹੈ ਪਾਕਿਸਤਾਨ ਦੀ ਮਨੁੱਖੀ ਸੰਸਾਧਨ ਕਾਰਜਕਾਰੀ ਆਲੀਆ ਜਫਰ ਨੇ। ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਪਹਿਲੀ ਮਹਿਲਾ ਨਿਰਦੇਸ਼ਕ ਨਿਯੁਕਤੀ ਕੀਤੀ ਗਈ ਹੈ। ਆਲੀਆ P.C.B ਦੇ 4 ਨਵੇਂ ਨਿਰਦੇਸ਼ਕਾਂ ਵਿਚੋਂ ਇਕ ਹਨ। 1st female in PCBਉਨ੍ਹਾਂ ਦੇ ਇਲਾਵਾ ਵਿੱਤ ਕਾਰਜਕਾਰੀ ਜਾਵੇਦ ਕੁਰੈਸ਼ੀ, ਅਰਥ ਸ਼ਾਸਤਰੀ, ਅਸੀਮ ਵਾਜਿਦ ਜਵਾਦ ਅਤੇ ਕਾਰਪੋਰੇਟ ਕਾਰਜਕਾਰੀ ਆਰਿਫ ਸਈਦ ਦੀ ਨਿਯੁਕਤੀ ਹੋਈ ਹੈ।ਦਸਣਯੋਗ ਹੈ ਕਿ ਜਫਰ ਅਤੇ ਜਵਾਦ ਨੂੰ 2 ਸਾਲ ਦੇ ਲਈ ਨਿਯੁਕਤ ਕੀਤਾ ਗਿਆ ਹੈ। ਪੀ.ਸੀ.ਬੀ. ਦੇ ਨਵੇਂ ਸੰਵਿਧਾਨ ਤਹਿਤ 4 ਆਜ਼ਾਦ ਨਿਰਦੇਸ਼ਕਾਂ ਵਿਚ ਇਕ ਔਰਤ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀ.ਸੀ.ਬੀ. ਪ੍ਰਧਾਨ ਅਹਿਸਾਨ ਮਣੀ ਨੇ ਕਿਹਾ, 'ਮੈਂ ਨਵ-ਨਿਯੁਕਤ ਮੈਬਰਾਂ ਦਾ ਸਵਾਗਤ ਕਰਦਾ ਹਾਂ |