ਖੇਤੀ ਕਾਨੂੰਨਾਂ ਖਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਦੇਸ਼-ਪੱਧਰੀ ਮੀਟਿੰਗ ਅੱਜ ਦਿੱਲੀ 'ਚ ਹੋਵੇਗੀ

By  Shanker Badra October 26th 2020 10:53 AM

ਖੇਤੀ ਕਾਨੂੰਨਾਂ ਖਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਦੇਸ਼-ਪੱਧਰੀ ਮੀਟਿੰਗ ਅੱਜ ਦਿੱਲੀ 'ਚ ਹੋਵੇਗੀ:ਚੰਡੀਗੜ੍ਹ : ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਦੇਸ਼-ਪੱਧਰੀ ਦੋ ਰੋਜ਼ਾ ਮੀਟਿੰਗ ਸੱਦੀ ਹੈ।ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਇਹ ਮੀਟਿੰਗ ਅੱਜ 12 ਵਜੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਹਾਲ ਵਿਖੇ ਹੋਵੇਗੀ।

All India Kisan Sangharsh Coordination Committee Meeting in Delhi for 2 days ਖੇਤੀ ਕਾਨੂੰਨਾਂ ਖਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਦੇਸ਼-ਪੱਧਰੀ ਮੀਟਿੰਗ ਅੱਜਦਿੱਲੀ 'ਚਹੋਵੇਗੀ

ਜਾਣਕਾਰੀ ਅਨੁਸਾਰ ਜਥੇਬੰਦੀ ਵੱਲੋਂ ਮੀਟਿੰਗ ਵਿਚ ਕਿਸਾਨ ਸੰਘਰਸ਼ ਨੂੰ ਦੇਸ਼ ਵਿਆਪੀ ਛੇੜਣ ਉਪਰ ਚਰਚਾ ਹੋਵੇਗੀ। ਇਸ ਮੀਟਿੰਗ ਵਿਚ ਦੇ਼ਸ਼ ਭਰ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝਾ ਸੰਘਰਸ਼ ਛੇੜਣ ਦਾ ਐਲਾਨ ਕੀਤਾ ਜਾਵੇਗਾ। ਜਿਸਦਾ ਲਗਭਗ ਸਾਰੀਆਂ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

All India Kisan Sangharsh Coordination Committee Meeting in Delhi for 2 days ਖੇਤੀ ਕਾਨੂੰਨਾਂ ਖਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਦੇਸ਼-ਪੱਧਰੀ ਮੀਟਿੰਗ ਅੱਜਦਿੱਲੀ 'ਚਹੋਵੇਗੀ

ਇਸ ਦੇ ਇਲਾਵਾ ਤਾਲਮੇਲ ਕਮੇਟੀ ਵੱਲੋਂ 27 ਅਕਤੂਬਰ ਨੂੰ ਦੇਸ਼ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਜਾਵੇਗੀ ,ਜਿਸ ਵਿੱਚ ਦੇਸ਼ ਭਰ ਦੀਆਂ ਕਰੀਬ 250 ਜਥੇਬੰਦੀਆਂ ਸ਼ਾਮਿਲ ਹੋ ਸਕਦੀਆਂ ਹਨ।ਇਸ ਮੀਟਿੰਗ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੋ ਰਹੀਆਂ ਹਨ।

All India Kisan Sangharsh Coordination Committee Meeting in Delhi for 2 days ਖੇਤੀ ਕਾਨੂੰਨਾਂ ਖਿਲਾਫ਼ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਦੇਸ਼-ਪੱਧਰੀ ਮੀਟਿੰਗ ਅੱਜਦਿੱਲੀ 'ਚਹੋਵੇਗੀ

ਦੱਸ ਦੇਈਏ ਕਿ ਕਿਸਾਨਾਂ ਦੀ ਲੜਾਈ ਪਹਿਲਾਂ ਸੂਬਾ ਅਤੇ ਕੇਂਦਰ ਦੋਵੇਂ ਸਰਕਾਰਾਂ ਨਾਲ ਸੀ, ਪਰ ਹੁਣ ਇਹ ਲੜਾਈ ਸਿੱਧੀ ਕੇਂਦਰ ਨਾਲ ਹੈ। ਜੇਕਰ ਰਾਜਪਾਲ ਅਤੇ ਰਾਸ਼ਟਰਪਤੀ ਇਹਨਾਂ ਬਿਲਾਂ ਨੂੰ ਮਨਜੂਰੀ ਨਹੀਂ ਦਿੰਦੇ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਟੋਲ-ਪਲਾਜ਼ਿਆਂ, ਰਿਲਾਇੰਸ ਤੇਲ ਪੰਪਾਂ 'ਤੇ ਧਰਨੇ ਅਤੇ ਭਾਜਪਾ ਆਗੂਆਂ ਦੇ ਘਿਰਾਓ ਜਾਰੀ ਰਹਿਣਗੇ। ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ।

-PTCNews

Related Post