ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

Amritdhari Sikh woman Clashes with Auto driver ,Sri Sahib in self defense

ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ:ਮੁੰਬਈ : ਮੁੰਬਈ ਵਿਚ ਇੱਕ ਸਿੱਖ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਿੱਖ ਔਰਤ ਇਕ ਆਟੋ ਡਰਾਈਵਰ ਨਾਲ ਬੜੀ ਦਲੇਰੀ ਨਾਲ ਮੁਕਾਬਲਾ ਕਰ ਰਹੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਸ ਔਰਤ ਨੇ ਹੱਥ ਵਿਚ ਸ੍ਰੀ ਸਾਹਿਬ ਫੜੀ ਹੈ ਤੇ ਆਟੋ ਵਾਲੇ ਉਤੇ ਵਾਰ ਕਰਦੀ ਹੈ।

Amritdhari Sikh woman Clashes with Auto driver ,Sri Sahib in self defense
ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

ਜਿਸ ਨਾਲ ਆਟੋ ਡਰਾਈਵਰ ਜ਼ਖ਼ਮੀ ਹੋ ਗਿਆ ਹੈ। ਇਸ ਮਾਮਲੇ ‘ਚ ਸਿੱਖ ਮਹਿਲਾ ਮਨਜੀਤ ਕੌਰ ‘ਤੇ ਆਟੋ ਡਰਾਈਵਰ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ। ਉਥੇ ਦੀਆਂ ਸਿੱਖ ਜਥੇਬੰਦੀਆਂ ਮਨਜੀਤ ਕੌਰ ਦੇ ਹੱਕ ਵਿਚ ਉਤਰੀਆਂ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਈ ਧਿਰ ਵਲੋਂ ਔਰਤ ਵਿਰੁਧ ਪਰਚਾ ਦਰਜ ਕਰਵਾਇਆ ਗਿਆ ਹੈ।

Amritdhari Sikh woman Clashes with Auto driver ,Sri Sahib in self defense
ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

ਦਰਅਸਲ ‘ਚ ਆਟੋ ਚਾਲਕ ਦਾ ਨਾਂ ਦੁਰਗੇਸ਼ ਪਾਟਿਲ ਹੈ। ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਆਟੋ ਡਰਾਈਵਰ ਨੇ ਉਸ ਦੀ ਧੀ ਨੂੰ ਧਮਕੀ ਦਿਤੀ ਹੈ। ਉਹ ਉਨ੍ਹਾਂ ਦੇ ਘਰ ਦੇ ਹੇਠਾਂ ਆਟੋ ਸਟੈਂਡ ‘ਤੇ ਖੜਾ ਹੁੰਦਾ ਹੈ। ਇਹ ਆਟੋ ਵਾਲਾ ਜਦੋਂ ਇਸ ਔਰਤ ਉਤੇ ਹਮਲੇ ਦੀ ਕੋਸ਼ਿਸ਼ ਕਰਦਾ ਹੈ ,ਜਿਸ ਤੋਂ ਬਾਅਦ ਬਚਾਅ ‘ਚ ਉਸ ਨੇ ਸ੍ਰੀ ਸਾਹਿਬ ਨਾਲ ਉਸ ‘ਤੇ ਹਮਲਾ ਕਰ ਦਿਤਾ।

Amritdhari Sikh woman Clashes with Auto driver ,Sri Sahib in self defense
ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

ਇਸ ਨੂੰ ਲੈ ਕੇ ਕਾਫੀ ਸੰਗਤ ਔਰਤ ਦੇ ਹੱਕ ‘ਚ ਇਕੱਠੀ ਹੋਈ ਹੈ। ਪੁਲਿਸ ਮੁਤਾਬਕ ਆਟੋ ਡਰਾਈਵਰ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ‘ਤੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਟੋ ਡਰਾਈਵਰ ਦਾ ਘਰ ਦੇ ਹੇਠੋਂ ਸਟੈਂਡ ‘ਤੇ ਖੜ੍ਹੇ ਹੋਣਾ ਵੀ ਬੰਦ ਕਰਵਾਇਆ ਗਿਆ ਹੈ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews