ਹਾਈ ਕੋਰਟ ਵੱਲੋਂ ਤਾਜ ਮਹਿਲ ਦੇ 22 ਬੰਦ ਦਰਵਾਜ਼ੇ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ

By  Jasmeet Singh May 12th 2022 04:35 PM -- Updated: May 12th 2022 04:43 PM

ਲਖਨਊ, 12 ਮਈ (ਏਜੰਸੀ): ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਵੀਰਵਾਰ ਨੂੰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਤਾਜ ਮਹਿਲ ਵਿੱਚ 22 ਬੰਦ ਕਮਰੇ ਖੋਲ੍ਹਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਹ ਵੀ ਪੜ੍ਹੋ: ਜਲੰਧਰ ਵਿੱਚ ਬਣਾਈ ਗਈ ਪਰਾਲੀ ਤੋਂ ਕੋਲੇ 'ਚ ਬਦਲਣ ਵਾਲੀ ਮਸ਼ੀਨ, ਅਮਰੀਕਾ ਸਰਕਾਰ ਨਾਲ ਚੱਲ ਰਹੀ ਗੱਲ Taj Mahal ਤਾਜ ਮਹਿਲ ਦੇ 22 ਕਮਰਿਆਂ ਦੀ ਜਾਂਚ ਦੀ ਮੰਗ ਵਾਲੀ ਸੁਣਵਾਈ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਸਾਹਮਣੇ ਇਹ ਪਟੀਸ਼ਨ ਭਾਜਪਾ ਦੇ ਨੌਜਵਾਨ ਮੀਡੀਆ ਇੰਚਾਰਜ ਰਜਨੀਸ਼ ਸਿੰਘ ਦੁਆਰਾ ਦਾਇਰ ਕੀਤੀ ਗਈ ਸੀ, ਜਿਸ ਵਿੱਚ ਤਾਜ ਮਹਿਲ ਦੇ 22 ਬੰਦ ਦਰਵਾਜ਼ਿਆਂ ਪਿੱਛੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। । ਪਟੀਸ਼ਨ ਵਿਚ ਤੱਥ ਖੋਜ ਕਮੇਟੀ ਦੇ ਗਠਨ ਅਤੇ ਏਐਸਆਈ ਦੁਆਰਾ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਕੁਝ ਇਤਿਹਾਸਕਾਰਾਂ ਅਤੇ ਕੁਝ ਹਿੰਦੂ ਸਮੂਹਾਂ ਦੁਆਰਾ ਸਮਾਰਕ ਦੇ ਪੁਰਾਣੇ ਸ਼ਿਵ ਮੰਦਰ ਹੋਣ ਦੇ ਦਾਅਵਿਆਂ ਦਾ ਵੀ ਹਵਾਲਾ ਦਿੱਤਾ ਗਿਆ ਸੀ। ਇਸਤੋਂ ਪਹਿਲਾਂ 9 ਮਈ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀ 22 ਬੰਦ ਦਰਵਾਜ਼ਿਆਂ ਜਾਂ ਬੰਦ ਕਮਰਿਆਂ ਦੇ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। Allahabad HC rejects plea seeking to open 22 closed doors in Taj Mahal 8 ਮਈ ਨੂੰ ਏਜੰਸੀ ਨਾਲ ਗੱਲ ਕਰਦਿਆਂ, ਸਿੰਘ ਨੇ ਕਿਹਾ ਕਿ ਪਟੀਸ਼ਨ ਦਾਇਰ ਕਰਨ ਪਿੱਛੇ ਉਨ੍ਹਾਂ ਦਾ ਇਰਾਦਾ "ਬੰਦ ਕਮਰਿਆਂ ਵਿੱਚ ਹਿੰਦੂ ਮੂਰਤੀਆਂ ਦੀ ਮੌਜੂਦਗੀ ਬਾਰੇ ਲੋਕਾਂ ਵਿੱਚ ਸਾਰੇ ਸ਼ੰਕਿਆਂ ਨੂੰ ਦੂਰ ਕਰਨਾ" ਹੈ। ਉਸਦਾ ਕਹਿਣਾ ਸੀ ਕਿ "ਮੈਂ ਇੱਕ ਆਰਟੀਆਈ ਦਾਇਰ ਕੀਤੀ ਸੀ। ਜਵਾਬ ਵਿੱਚ ਕਿਹਾ ਗਿਆ ਸੀ ਕਿ ਸੁਰੱਖਿਆ ਕਾਰਨਾਂ ਕਰਕੇ 22 ਕਮਰੇ ਬੰਦ ਹਨ।" ਸਿੰਘ ਨੇ ਅੱਗੇ ਕਿਹਾ ਸੀ "ਮੈਂ ਤਾਜ ਮਹਿਲ ਪਰਿਸਰ ਦੇ ਅੰਦਰ 22 ਕਮਰਿਆਂ ਨੂੰ ਬੰਦ ਕਰਨ ਦੇ ਕਾਰਨਾਂ 'ਤੇ ਸਪੱਸ਼ਟਤਾ ਦੀ ਮੰਗ ਕਰ ਰਿਹਾ ਹਾਂ। ਇੱਥੋਂ ਤੱਕ ਕਿ ਸੈਰ-ਸਪਾਟਾ ਵਿਭਾਗ ਅਤੇ ਏਐਸਆਈ ਅਤੇ ਸੰਸਕ੍ਰਿਤੀ ਮੰਤਰਾਲੇ ਨੂੰ ਇਹ ਨਹੀਂ ਪਤਾ ਕਿ ਕਮਰੇ ਕਿਉਂ ਬੰਦ ਹਨ।" Taj Mahal ਇਹ ਵੀ ਪੜ੍ਹੋ: ਈਡੀ ਨੇ ਸਾਬਕਾ ਵਿਧਾਇਕ ਦੇ 133 ਕਰੋੜ ਰੁਪਏ ਕੀਤੇ ਜ਼ਬਤ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ "ਇਹ ਸਤਿਕਾਰ ਸਹਿਤ ਪੇਸ਼ ਕੀਤਾ ਜਾਂਦਾ ਹੈ ਕਿ ਚਾਰ ਮੰਜ਼ਿਲਾ ਇਮਾਰਤ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ (ਲਗਭਗ 22 ਕਮਰੇ) ਵਿੱਚ ਕੁਝ ਕਮਰੇ ਹਨ ਜੋ ਸਥਾਈ ਤੌਰ 'ਤੇ ਬੰਦ ਹਨ ਅਤੇ ਬਹੁਤ ਸਾਰੇ ਇਤਿਹਾਸਕਾਰ ਜਿਵੇਂ ਕਿ ਪੀਐਨ ਓਕ ਅਤੇ ਕਰੋੜਾਂ ਹਿੰਦੂ ਭਗਤਾਂ ਦਾ ਪੱਕਾ ਵਿਸ਼ਵਾਸ ਹੈ ਕਿ ਉਨ੍ਹਾਂ ਬੰਦ ਕਮਰਿਆਂ ਵਿੱਚ ਭਗਵਾਨ ਸ਼ਿਵ ਦਾ ਮੰਦਿਰ ਹੈ।" -PTC News

Related Post