ਕੈਪਟਨ ਅਮਰਿੰਦਰ ਅੱਜ ਕਾਂਗਰਸ ਕਮੇਟੀ ਦੇ ਸਾਹਮਣੇ ਹੋਣਗੇ ਪੇਸ਼

By  Baljit Singh June 22nd 2021 10:36 AM -- Updated: June 22nd 2021 10:37 AM

ਨਵੀਂ ਦਿੱਲੀ: ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਵਿਚ ਵੱਧ ਰਹੀ ਤਕਰਾਰ ਦੇ ਵਿਚਕਾਰ ਦਿੱਲੀ ਵਿਚ ਹਨ। ਅੱਜ ਕੈਪਟਨ ਕਾਂਗਰਸ ਪਾਰਟੀ ਦੇ ਪੈਨਲ ਨੂੰ ਮਿਲਣ ਜਾ ਰਹੇ ਹਨ। ਇਸ ਪੈਨਲ ਦੀ ਅਗਵਾਈ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਕਰ ਰਹੇ ਹਨ, ਜਦਕਿ ਹਰੀਸ਼ ਰਾਵਤ ਅਤੇ ਜੇਪੀ ਅਗਰਵਾਲ ਇਸ ਦੇ ਮੈਂਬਰ ਹਨ। ਇਹ ਮੁਲਾਕਾਤ ਸਵੇਰੇ 11 ਵਜੇ ਸੰਭਵ ਹੈ। ਪੜੋ ਹੋਰ ਖਬਰਾਂ: ਫਿਰ ਵਧੀ ਪੈਟਰੋਲ-ਡੀਜ਼ਲ ਦੀ ਕੀਮਤ, ਜਾਣੋਂ ਕੀ ਹਨ ਨਵੇਂ ਰੇਟ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੂਬਾ ਕਾਂਗਰਸ ਵਿਚ ਤਬਦੀਲੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਪੰਜਾਬ ਦੇ ਕੁਝ ਨੇਤਾਵਾਂ ਨਾਲ ਮੁਲਾਕਾਤ ਕੀਤੀ। ਅੱਜ ਉਨ੍ਹਾਂ ਦੇ ਕੁਝ ਹੋਰ ਨੇਤਾਵਾਂ ਨਾਲ ਮਿਲਣ ਦੀ ਉਮੀਦ ਹੈ। ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਪਵੇਗਾ ਮੀਂਹ, ਜਾਣੋ ਕਿੰਨੀ ਦੂਰ ਪਹੁੰਚਿਆ ਹੈ ਮਾਨਸੂਨ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵਾਰ ਫਿਰ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਮੀਟਿੰਗ ਦੀ ਮਹੱਤਤਾ ਵੱਧ ਗਈ ਹੈ। ਸਿੱਧੂ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਉਹ ਚੋਣਾਂ ਵਿਚ ਵਰਤੇ ਜਾਣ ਵਾਲੇ ਸ਼ੋਅਪੀਸ ਨਹੀਂ ਹਨ। ਪੜੋ ਹੋਰ ਖਬਰਾਂ: ਭਾਰਤ ‘ਚ ਮੱਠੀ ਪਈ ਕੋਰੋਨਾ ਵਾਇਰਸ ਦੀ ਰਫਤਾਰ, 90 ਦਿਨਾਂ ਬਾਅਦ 50 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ ਮੁੱਖ ਮੰਤਰੀ ਨੂੰ ਹਟਾਉਣ ਲਈ ਕੋਈ ਸਿਫਾਰਸ਼ ਨਹੀਂ ਪੰਜਾਬ ਇਕਾਈ ਵਿਚ ਧੜੇਬੰਦੀ ਨੂੰ ਸੁਲਝਾਉਣ ਲਈ ਕਾਇਮ ਕੀਤੇ ਗਏ ਕਾਂਗਰਸ ਪੈਨਲ ਨੇ ਆਪਣੀ ਰਿਪੋਰਟ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ 10 ਜੂਨ ਨੂੰ ਸੌਂਪੀ ਸੀ। ਸੂਤਰਾਂ ਨੇ ਕਿਹਾ ਕਿ ਪੈਨਲ ਨੇ ਮੁੱਖ ਮੰਤਰੀ ਨੂੰ ਹਟਾਉਣ ਦੀ ਸਿਫਾਰਸ਼ ਨਹੀਂ ਕੀਤੀ ਹੈ ਅਤੇ ਅਗਲੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ। ਇਸ ਦੀ ਬਜਾਏ, ਪਾਰਟੀ ਦੀ ਰਾਜ ਇਕਾਈ ਵਿਚ ਕਈ ਸੁਧਾਰ ਸੁਝਾਏ ਗਏ ਹਨ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਅਜੇ ਸਪੱਸ਼ਟ ਨਹੀਂ ਹੈ। ਪੈਨਲ ਉਨ੍ਹਾਂ ਦੀ ਪੰਜਾਬ ਕੈਬਨਿਟ ਵਿਚ ਵਾਪਸੀ ਚਾਹੁੰਦਾ ਹੈ। ਅਮਰਿੰਦਰ ਸਿੰਘ ਸਿੱਧੂ ਨੂੰ ਡਿਪਟੀ ਸੀਐੱਮ ਬਣਾਉਣ ਦੇ ਵਿਰੁੱਧ ਹਨ, ਪਰ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਲਈ ਤਿਆਰ ਹਨ। ਪੈਨਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਣੇ ਪਾਰਟੀ ਦੇ ਸਾਰੇ ਹਿੱਸੇਦਾਰਾਂ ਨਾਲ ਮੁਲਾਕਾਤ ਕੀਤੀ ਸੀ। -PTC News

Related Post