ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪੁਲਿਸ ਨੇ 54 ਲੱਖ 90 ਹਜ਼ਾਰ ਦੀ ਨਕਦੀ ਸਮੇਤ 1 ਨੂੰ ਕੀਤਾ ਗ੍ਰਿਫਤਾਰ

By  Jashan A April 3rd 2019 01:42 PM -- Updated: April 3rd 2019 03:05 PM

ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪੁਲਿਸ ਨੇ 54 ਲੱਖ 90 ਹਜ਼ਾਰ ਦੀ ਨਕਦੀ ਸਮੇਤ 1 ਨੂੰ ਕੀਤਾ ਗ੍ਰਿਫਤਾਰ,ਜ਼ੀਰਕਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ 'ਚ ਪੰਜਾਬ ਪੁਲਿਸ ਮੁਸਤੈਦ ਹੋ ਚੁੱਕੀ ਹੈ, ਜਿਸ ਦੌਰਾਨ ਅੱਜ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਜ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਜ਼ੀਰਕਪੁਰ ਕੋਲ 54 ਲੱਖ 90 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।

zk ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪੁਲਿਸ ਨੇ 54 ਲੱਖ 90 ਹਜ਼ਾਰ ਦੀ ਨਕਦੀ ਸਮੇਤ 1 ਨੂੰ ਕੀਤਾ ਗ੍ਰਿਫਤਾਰ

ਪੁਲਿਸ ਨੂੰ ਇਹ ਕਾਮਯਾਬੀ ਉਸ ਸਮੇਂ ਮਿਲੀ ਜਦੋ ਉਹਨਾਂ ਨਾਕਾਬੰਦੀ ਦੌਰਾਨ ਇੱਕ ਪ੍ਰਾਈਵੇਟ ਬੱਸ ਦੀ ਚੈਕਿੰਗ ਕੀਤੀ ਅਤੇ ਬੱਸ ਦੀ ਪਿਛਲੀ ਡਿੱਗੀ 'ਚ ਪਏ ਇੱਕ ਪਲਾਸਟਿਕ ਦੇ ਥੈਲੇ ਵਿੱਚੋਂ 54 ਲੱਖ 90 ਹਜ਼ਾਰ ਦੀ ਨਕਦੀ ਬਰਾਮਦ ਕੀਤੀ।

ਹੋਰ ਪੜ੍ਹੋ: ਦਿੱਲੀ ਪੁਲਿਸ ਨੇ 3 ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੇਤ ਕੀਤਾ ਕਾਬੂ

zk ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪੁਲਿਸ ਨੇ 54 ਲੱਖ 90 ਹਜ਼ਾਰ ਦੀ ਨਕਦੀ ਸਮੇਤ 1 ਨੂੰ ਕੀਤਾ ਗ੍ਰਿਫਤਾਰ

ਜਦੋ ਇਸ ਬਾਰੇ 'ਚ ਪੁਲਿਸ ਨੇ ਬੱਸ ਡਰਾਈਵਰ ਸਰਵਣ ਸਿੰਘ ਨੂੰ ਪੁੱਛਿਆ ਗਿਆ ਤਾਂ ਉਸ ਨੇ ਕੋਈ ਸਬੂਤ ਪੇਸ਼ ਨਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ ਇਸ ਮਾਮਲੇ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

- PTC News

Related Post