ਅਮਰੀਕਾ 'ਚ ਵੀ ਪੰਜਾਬੀਆਂ ਦੀ ਬੱਲੇ-ਬੱਲੇ, ਦੇਖੋ ਕਿਵੇਂ ਪੰਜਾਬੀਅਤ ਦੇ ਰੰਗ 'ਚ ਰੰਗੇ ਵਿਦੇਸ਼ੀ (ਤਸਵੀਰਾਂ)

By  Joshi November 5th 2018 02:57 PM

ਅਮਰੀਕਾ 'ਚ ਵੀ ਪੰਜਾਬੀਆਂ ਦੀ ਬੱਲੇ-ਬੱਲੇ, ਦੇਖੋ ਕਿਵੇਂ ਪੰਜਾਬੀਅਤ ਦੇ ਰੰਗ 'ਚ ਰੰਗੇ ਵਿਦੇਸ਼ੀ (ਤਸਵੀਰਾਂ),ਯੂਬਾ ਸਿਟੀ: ਪਿਛਲੇ ਦਿਨੀ ਅਮਰੀਕਾ ਦੀ ਯੂਬਾ ਸਿਟੀ 'ਚ ਸਿੱਖ ਫੈਸਟੀਵਲ ਮਨਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਇਥੇ ਰੌਣਕਾਂ ਲੱਗੀਆਂ। ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ, america ਜਿਸ ਦੌਰਾਨ ਪੰਜਾਬ ਵਾਂਗ ਵਿਦੇਸ਼ਾ ਵਿੱਚ ਵੀ ਪੰਜਾਬ ਨਾਲ ਸਬੰਧਤ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਹੋ ਸਕਣ। ਤੁਹਾਨੂੰ ਦੱਸ ਦੇਈਏ ਕਿ ਇਸ ਫੈਸਟੀਵਲ 'ਚ ਪੰਜਾਬੀ ਚੀਜ਼ਾਂ ਨਾਲ ਭਰਿਆ ਬਾਜ਼ਾਰ ਆਕਰਸ਼ਣ ਦਾ ਕੇਂਦਰ ਰਿਹਾ ਅਤੇ ਇੱਥੇ ਵੱਡੀ ਗਿਣਤੀ 'ਚ ਔਰਤਾਂ, ਨੌਜਵਾਨਾਂ ਅਤੇ ਗੋਰੀਆਂ ਨੇ ਖਰੀਦਦਾਰੀ ਕੀਤੀ। festਸਿੱਖ ਫੈਸਟੀਵਲ ਮਨਾਉਣ ਲਈ ਅਮਰੀਕਾ ਤੋਂ ਇਲਾਵਾ ਭਾਰਤ, ਕੈਨੇਡਾ ਅਤੇ ਇੰਗਲੈਂਡ ਹਜ਼ਾਰਾਂ ਦੀ ਗਿਣਤੀ 'ਚ ਲੋਕ ਪੁੱਜੇ ਹੋਏ ਸਨ।ਇਸ ਫੈਸਟੀਵਲ ਵਿੱਚ ਲੋਕ ਕਾਫੀ ਉਤਸਾਹਿਤ ਨਜ਼ਰ ਆ ਰਹੇ ਸਨ ਅਤੇ ਪੰਜਾਬੀ ਬਾਣੇ ਵਿੱਚ ਫੈਸਟੀਵਲ ਦਾ ਅਨੰਦ ਮਾਣ ਰਹੇ ਸਨ। ਔਰਤਾਂ ਪੰਜਾਬੀ ਜੁੱਤੀ, ਫੁਲਕਾਰੀ, ਸੂਟ , ਕੰਨਾਂ ਦੇ ਝੁਮਕੇ ਅਤੇ ਚੂੜੀਆਂ ਦੀ ਖੂਬ ਖਰੀਦਦਾਰੀ ਕਰਦੀਆਂ ਨਜ਼ਰ ਆ ਰਹੀਆਂ ਸਨ।ਗੋਰੀਆਂ 'ਚ ਵੀ ਪੰਜਾਬੀ ਜੁੱਤੀ ਅਤੇ ਵਾਲੀਆਂ ਖਰੀਦਣ ਦਾ ਉਤਸ਼ਾਹ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਫੈਸਟੀਵਲ 'ਚ ਵਿਦੇਸ਼ੀ ਲੋਕਾਂ ਨੇ ਵੀ ਵੱਡੀ ਮਾਤਰਾ ਵਿੱਚ ਲੋਕਾਂ ਨੇ ਸਿਰਕਤ ਕੀਤੀ। —PTC News

Related Post