ਰਿਸਰਚ 'ਚ ਖੁਲਾਸਾ, ਕੋਰੋਨਾ ਵਾਇਰਸ ਦੀ ਅਸਰਦਾਰ ਦਵਾਈ ਬਣਾਉਣ ਦਾ ਲੱਭਿਆ ਤਰੀਕਾ

By  Baljit Singh July 8th 2021 03:29 PM

ਵਾਸ਼ਿੰਗਟਨ: ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਲਈ ਇੱਕ ਨਵੇਂ ਟੀਚੇ ਦੀ ਪਛਾਣ ਕੀਤੀ ਹੈ ਜੋ ਸਾਰਸ ਸੀਓਵੀ-2 ਵਾਇਰਸ ਦਾ ਇਲਾਜ ਕਰ ਸਕਦੀ ਹੈ, ਜੋ ਕੋਵਿਡ-19 ਬਣਨ ਦਾ ਪ੍ਰਮੁੱਖ ਕਾਰਨ ਹੈ। ਵਿਗਿਆਨੀ ਕਹਿੰਦੇ ਹਨ ਕਿ ਇਹ ਭਵਿੱਖ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਵਿਚ ਵੀ ਮਦਦ ਕਰ ਸਕਦਾ ਹੈ।

ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਦੌਰਾਨ 5 ਅੱਤਵਾਦੀਆਂ ਨੂੰ ਕੀਤਾ ਢੇਰ

ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ ਫੀਨਬਰਗ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਵਿਗਿਆਨੀਆਂ ਨੂੰ ਅਗਲੀ ਕੋਰੋਨਾਵਾਇਰਸ ਮਹਾਮਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ। ਮਾਈਕਰੋਬਾਇਓਲੋਜੀ ਅਤੇ ਇਮਿਊਨੋਲੋਜੀ ਦੀ ਪ੍ਰੋਫੈਸਰ ਕਾਰਲਾ ਸੇਸ਼ੇਲ ਦਾ ਕਹਿਣਾ ਹੈ ਕਿ ਰੱਬ ਨਾ ਕਰੇ ਸਾਨੂੰ ਇਸ ਦੀ ਜ਼ਰੂਰਤ ਪਏ, ਪਰ ਜੇ ਇਹ ਹੁੰਦਾ ਹੈ, ਤਾਂ ਅਸੀਂ ਇਸ ਲਈ ਤਿਆਰ ਹੋਵਾਂਗੇ।

ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ ‘ਚ ਅੱਜ ਤੋਂ ਬਦਲੇ ਰੇਟ

ਖੋਜਕਰਤਾਵਾਂ ਦੀ ਇਸ ਟੀਮ ਨੇ ਪਹਿਲਾਂ ਵਿਸ਼ਾਣੂ ਪ੍ਰੋਟੀਨ ਐੱਨਐੱਸ 16 ਦੀ ਬਣਤਰ ਦੀ ਮੈਪਿੰਗ ਤਿਆਰ ਕੀਤੀ ਸੀ। ਇਹ ਪ੍ਰੋਟੀਨ ਹਰ ਕੋਰੋਨਾ ਵਾਇਰਸ ਵਿਚ ਮੌਜੂਦ ਹੁੰਦੀ ਹੈ। ਵਿਗਿਆਨੀਆਂ ਦੀ ਇਹ ਤਾਜ਼ਾ ਖੋਜ ਸਾਇੰਸ ਜਰਨਲ ਵਿਚ ਪ੍ਰਕਾਸ਼ਤ ਹੋਈ ਹੈ। ਇਹ ਕਹਿੰਦੀ ਹੈ ਕਿ ਇਸ ਤੋਂ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਅਤੇ ਇਸ ਨੂੰ ਖਤਮ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਇਹ ਭਵਿੱਖ ਵਿਚ ਆਉਣ ਵਾਲੇ ਸਾਰਸ-ਕੋਵ-2 ਦੇ ਖਤਰੇ ਤੋਂ ਵੀ ਸਾਡੀ ਰੱਖਿਆ ਕਰ ਸਕਦਾ ਹੈ। ਸੇਸ਼ੇਲ ਕਹਿੰਦੇ ਹਨ ਕਿ ਸਾਰਸ-ਕੋਵ-2 ਜਾਂ ਕੋਵੀਡ-19 ਮਹਾਮਾਰੀ ਅਤੇ ਭਵਿੱਖ ਦੇ ਕੋਰੋਨ ਵਾਇਰਸ ਤੋਂ ਹੋਣ ਵਾਲੀਆਂ ਲਾਗਾਂ ਦਾ ਮੁਕਾਬਲਾ ਕਰਨ ਲਈ ਦਵਾਈ ਦੀ ਖੋਜ ਦੇ ਲ਼ਈ ਨਵੇਂ ਢੰਗਾਂ ਦੀ ਬਹੁਤ ਲੋੜ ਹੈ।

ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਓਮਾਨ ਨੇ ਭਾਰਤ, ਪਾਕਿਸਤਾਨ ਸਣੇ 24 ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ

ਭਵਿੱਖ ਦੀ ਕੋਰੋਨਾ ਦਵਾਈ ਲਈ, ਇਹ ਜ਼ਰੂਰੀ ਹੋਏਗਾ ਕਿ ਇਹ ਲਾਗ ਤੋਂ ਪਹਿਲਾਂ ਤੇਜ਼ੀ ਨਾਲ ਕੰਮ ਕਰੇ। ਭਵਿੱਖ ਵਿਚ ਭਾਵੇਂ ਕੋਈ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਤੁਸੀਂ ਦਵਾਈ ਦੀ ਦੁਕਾਨ 'ਤੇ ਜਾਵੋਗੇ ਅਤੇ ਉਥੋਂ ਇਸ ਦਵਾਈ ਨੂੰ ਹਾਸਲ ਕਰਨ ਯੋਗ ਹੋਵੋਗੇ। ਇਸ ਨੂੰ ਤਿੰਨ ਤੋਂ ਚਾਰ ਦਿਨ ਖਾਣਾ ਪੈਂਦਾ ਹੈ। ਭਾਵੇਂ ਤੁਸੀਂ ਕਿਸੇ ਵੀ ਤਰੀਕੇ ਨਾਲ ਬਿਮਾਰ ਰਹਿੰਦੇ ਹੋ, ਇਹ ਜ਼ਿਆਦਾ ਦੇਰ ਤੱਕ ਜਾਰੀ ਨਹੀਂ ਰਹੇਗਾ। ਖੋਜਕਰਤਾਵਾਂ ਨੇ ਤਿੰਨ ਹੋਰ ਪ੍ਰੋਟੀਨਾਂ ਦੇ ਵੱਖ-ਵੱਖ ਥ੍ਰੀ ਡਾਈਮੈਂਸ਼ਨਲ ਵਿਊ ਸਟ੍ਰਕਚਰ ਤਿਆਰ ਕੀਤੇ ਹਨ ਅਤੇ ਭਵਿੱਖ ਦੀ ਦਵਾਈ ਦਾ ਰਾਜ਼ ਖੋਜਿਆ ਹੈ। ਇਹ ਸਾਡੇ ਇਮਿਊਨ ਸਿਸਟਮ ਵਿਚ ਮੌਜੂਦ ਲੁਕੇ ਵਾਇਰਸਾਂ ਦਾ ਵੀ ਪਤਾ ਲਗਾਉਣ ਦੇ ਯੋਗ ਹੋਵੇਗੀ। ਖੋਜਕਰਤਾਵਾਂ ਨੇ ਐੱਨਐੱਸਪੀ 16 ਪ੍ਰੋਟੀਨ ਤੋਂ ਕੁਝ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ ਹੈ।

-PTC News

Related Post