ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ

By  Shanker Badra July 27th 2020 11:39 AM

ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ:ਚੇਗਦੂ : ਅਮਰੀਕਾ ਵਿੱਚ ਚੀਨ ਦਾ ਝੰਡਾ ਉਤਾਰਨ ਤੋਂ ਬਾਅਦ ਹੁਣ ਦੱਖਣੀ-ਪੱਛਮੀ ਚੀਨ ਦੇ ਚੇਂਗਦੁ ਵਿਖੇ ਅਮਰੀਕਾ ਦੇ ਝੰਡੇ ਨੂੰ ਵੀ ਉਤਾਰ ਦਿੱਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਚੀਨ ਸਰਕਾਰ ਦੇ ਆਦੇਸ਼ਾਂ ਹੇਠ ਚੇਂਗਦੂ ਵਣਜ ਦੂਤਘਰ ਕੰਪਲੈਕਸ ਨੂੰ ਖਾਲੀ ਕਰ ਦਿੱਤਾ ਹੈ। [caption id="attachment_420627" align="aligncenter" width="300"] ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ[/caption] ਜਾਣਕਾਰੀ ਅਨੁਸਾਰ ਸ਼ਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਵਿਚ ਅਮਰੀਕੀ ਦੂਤਘਰ ਤੋਂ ਸੋਮਵਾਰ ਸਵੇਰੇ 6.18 ਵਜੇ ਝੰਡਾ ਉਤਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਣਜ ਦੂਤਘਰ ਦੇ ਚਾਰੇ ਪਾਸੇ ਇਲਾਕੇ ਵਿਚ 2 ਤੋਂ 3 ਬਲਾਕ ਬੰਦ ਕਰ ਦਿੱਤੇ ਹਨ। [caption id="attachment_420626" align="aligncenter" width="300"] ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ[/caption] ਚੀਨ ਦੇ ਚੇਂਗਦੂ ਵਣਜ ਦੂਤਘਰ ਨੂੰ ਖਾਲੀ ਕਰਨ ਤੋਂ ਬਾਅਦ ਇਮਾਰਤ ਸੁੰਨਸਾਨ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਮਾਰਤ ਦੀਆਂ ਚਾਬੀਆਂ ਸੌਂਪਣ ਤੋਂ ਪਹਿਲਾਂ ਅਮਰੀਕਾ ਦਾ ਰਾਸ਼ਟਰੀ ਝੰਡਾ ਹਟਾ ਦਿੱਤਾ ਹੈ।ਜਿਸ ਦੇ ਕਾਰਨ ਹੁਣ ਇਸ ਕੰਪਲੈਕਸ ਨੂੰ ਦੇਖਿਆ ਨਹੀਂ ਜਾ ਸਕਦਾ। [caption id="attachment_420626" align="aligncenter" width="300"] ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ[/caption] ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਚਾਰ ਦਹਾਕਿਆਂ ਬਾਅਦ ਅਧਿਕਾਰਤ ਤੌਰ ’ਤੇ ਚੀਨੀ ਕੌਂਸਲੇਟ ਨੂੰ ਖਾਲੀ ਕਰਵਾ ਲਿਆ ਗਿਆ ਸੀ। ਚੀਨੀ ਅਧਿਕਾਰੀ ਅਤੇ ਕਰਮਚਾਰੀ ਆਪਣਾ ਸਮਾਨ ਲੈ ਕੇ ਚਲੇ ਗਏ ਸਨ। [caption id="attachment_420627" align="aligncenter" width="300"] ਹੁਣ ਚੀਨ ਦੇ ਚੇਂਗਦੂ ਵਿਖੇ ਵਣਜ ਦੂਤਘਰ ਤੋਂ ਉਤਾਰਿਆ ਅਮਰੀਕਾ ਦਾ ਝੰਡਾ, ਦੂਤਘਰ ਕੰਪਲੈਕਸ ਖਾਲੀ[/caption] ਦੱਸ ਦੇਈਏ ਕਿ ਚੀਨ ਦੇ ਚੇਂਗਦੂ ਅਤੇ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਖੇ ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਕੌਂਸਲੇਟ ਨੂੰ ਖਾਲੀ ਕਰਵਾ ਦਿੱਤਾ ਹੈ ,ਕਿਉਂਕਿ ਚੀਨ ਅਤੇ ਅਮਰੀਕਾ ਨੇ ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। -PTCNews

Related Post