ਅਮਰੀਕਾ ਦੀ ਗੋਰੀ ਨੂੰ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਹੋਇਆ ਪਿਆਰ ! ਮਾਂ ਨੇ ਸ਼ਗਨਾਂ ਨਾਲ ਨੂੰਹ-ਪੁੱਤ ਤੋਂ ਵਾਰ ਕੇ ਪੀਤਾ ਪਾਣੀ

By  Shanker Badra August 27th 2019 04:18 PM

ਅਮਰੀਕਾ ਦੀ ਗੋਰੀ ਨੂੰ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਹੋਇਆ ਪਿਆਰ ! ਮਾਂ ਨੇ ਸ਼ਗਨਾਂ ਨਾਲ ਨੂੰਹ-ਪੁੱਤ ਤੋਂ ਵਾਰ ਕੇ ਪੀਤਾ ਪਾਣੀ:ਅੰਮ੍ਰਿਤਸਰ : ਫੇਸਬੁੱਕ ਜ਼ਰੀਏ ਦੋਸਤੀ ਅਤੇ ਫਿਰ ਵਿਆਹ ਦੀਆਂ ਗੱਲਾਂ ਹੁਣ ਆਮ ਹੋ ਗਈਆਂ ਹਨ ਪਰ ਹੁਣ ਸੱਤ ਸਮੁੰਦਰੋਂ ਪਾਰ ਇਕ-ਦੂਜੇ ਦੇ ਰੀਤੀ-ਰਿਵਾਜਾਂ ਨੂੰ ਅਪਣਾ ਕੇ ਹਮਸਫਰ ਬਣਾਉਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਅਜਿਹੀ ਹੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ,ਜਿਥੇ ਅਮਰੀਕਨ ਗੋਰੀ ਵਿਆਹ ਕਰਵਾਉਣ ਲਈ ਸੱਤ ਸਮੁੰਦਰ ਪਾਰ ਕਰਕੇ ਪੰਜਾਬ ਪੁੱਜੀ ਹੈ।

American Girl Amritsar scooter mechanic With Marrige In Punjab ਅਮਰੀਕਾ ਦੀ ਗੋਰੀ ਨੂੰ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਹੋਇਆ ਪਿਆਰ ! ਮਾਂ ਨੇ ਸ਼ਗਨਾਂ ਨਾਲ ਨੂੰਹ-ਪੁੱਤ ਤੋਂ ਵਾਰ ਕੇ ਪੀਤਾ ਪਾਣੀ

ਅਮਰੀਕਾ ਦੀ ਕੁੜੀ ਨੇ ਪੰਜਾਬ ਦੇ ਅੰਮ੍ਰਿਤਸਰ 'ਚ ਰਹਿਣ ਵਾਲੇ ਪਵਨ ਕੁਮਾਰ ਨਾਂਅ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਦੀ ਗੋਰੀ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਹੈ। ਉਨ੍ਹਾਂ ਦਾ ਵਿਆਹ 25 ਅਗਸਤ 2019 ਤੁੰਗ ਬਾਲਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੋਇਆ ਹੈ।

American Girl Amritsar scooter mechanic With Marrige In Punjab ਅਮਰੀਕਾ ਦੀ ਗੋਰੀ ਨੂੰ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਹੋਇਆ ਪਿਆਰ ! ਮਾਂ ਨੇ ਸ਼ਗਨਾਂ ਨਾਲ ਨੂੰਹ-ਪੁੱਤ ਤੋਂ ਵਾਰ ਕੇ ਪੀਤਾ ਪਾਣੀ

ਦਰਅਸਲ 'ਚ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਦੀ ਫੇਸਬੁੱਕ 'ਤੇ 7 ਮਹੀਨੇ ਪਹਿਲਾਂ ਅਮਰੀਕਾ ਦੀ ਕੁੜੀ ਨਾਲ ਦੋਸਤੀ ਹੋਈ ਸੀ। ਇਸ ਤੋਂ ਬਾਅਦ ਦੋਹਾਂ ਦੀ ਵਟਸਐਪ 'ਤੇ ਚੈਟਿੰਗ ਹੋਣ ਲੱਗੀ ਅਤੇ ਫਿਰ ਫੋਨ 'ਤੇ ਗੱਲਬਾਤ ਵੀ ਸ਼ੁਰੂ ਹੋ ਗਈ। ਇਸ ਦਰਮਿਆਨ ਇਹ ਦੋਸਤੀ ਪਿਆਰ 'ਚ ਬਦਲ ਗਈ। ਹੁਣ 7 ਮਹੀਨੇ ਬਾਅਦ ਦੋਵੇਂ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਹਨ।

American Girl Amritsar scooter mechanic With Marrige In Punjab ਅਮਰੀਕਾ ਦੀ ਗੋਰੀ ਨੂੰ ਅੰਮ੍ਰਿਤਸਰ ਦੇ ਸਕੂਟਰ ਮੈਕੇਨਿਕ ਨਾਲ ਹੋਇਆ ਪਿਆਰ ! ਮਾਂ ਨੇ ਸ਼ਗਨਾਂ ਨਾਲ ਨੂੰਹ-ਪੁੱਤ ਤੋਂ ਵਾਰ ਕੇ ਪੀਤਾ ਪਾਣੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀਆਂ ਫ਼ੋਟੋਆਂ ਨੇ ਮਚਾਇਆ ਤਹਿਲਕਾ , ਰੈਂਪ ‘ਤੇ ਬਿਖੇਰੇ ਹੁਸਨ ਦੇ ਜਲਵੇ

ਇਸ ਦੌਰਾਨ ਲਾੜੇ ਪਵਨ ਕੁਮਾਰ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਦੇਸ਼ੀ ਨੂੰਹ ਮਿਲੀ ਹੈ।ਹਾਲਾਂਕਿ ਉਸਦੀ ਭਾਸ਼ਾ ਸਮਝਣ ਵਿੱਚ ਪ੍ਰੇਸ਼ਾਨੀ ਜ਼ਰੂਰ ਆਉਂਦੀ ਹੈ ਪਰ ਹੋਲੀ ਹੋਲੀ ਭਾਸ਼ਾ ਸਮਝਣ ਲੱਗ ਜਾਵੇਗੀ। ਪਵਨ ਕੁਮਾਰ ਦੇ ਪਿਤਾ ਦਾ ਕਹਿਣਾ ਹੈ ਕਿ ਜੇ ਬੱਚੇ ਖੁਸ਼ ਹਨ ,ਜਿਨ੍ਹਾਂ ਨੇ ਆਪਣਾ ਪਿਆਰ ਸਿਰੇ ਚੜਾਇਆ ਹੈ ਤਾਂ ਉਹ ਵੀ ਖੁਸ਼ ਹਨ।

-PTCNews

Related Post