ਅੰਮ੍ਰਿਤਸਰ IED ਕੇਸ: ਯੁਵਰਾਜ ਨੂੰ ਪਨਾਹ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

By  Riya Bawa September 28th 2022 01:22 PM

ਅੰਮ੍ਰਿਤਸਰ: ਅੰਮ੍ਰਿਤਸਰ 'ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ ਵਿਚ ਪੁਲਿਸ ਵਲੋਂ ਇਕ ਹੋਰ ਨੌਜਵਾਨ ਗਿਰਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਨੌਜਵਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਵਿਚ ਕਰਮਚਾਰੀ ਹੈ ਜੀ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੇਸ ਦੇ ਮੁੱਖ ਮੁਲਜ਼ਮ ਯੁਵਰਾਜ ਸੱਭਰਵਾਲ ਦਾ ਸਹਾਇਕ ਅਤੇ ਦੂਰ ਦਾ ਰਿਸ਼ਤੇਦਾਰ ਵੀ ਹੈ। ਮੁਲਜ਼ਮ ਦੀ ਪਛਾਣ ਪੀਐਸਪੀਸੀਐਲ ਵਿੱਚ ਕੰਮ ਕਰਦੇ ਅਵੀ ਸੇਠੀ ਵਜੋਂ ਹੋਈ ਹੈ।

Amritsar: The accused who planted the IED under the sub-inspector's vehicle were the sleeper cell

ਅਵੀ ਨੇ ਯੁਵਰਾਜ ਦੀ ਨਾ ਸਿਰਫ਼ ਪੁਲਿਸ ਤੋਂ ਬਚਣ 'ਚ ਮਦਦ ਕੀਤੀ ਸੀ, ਸਗੋਂ ਦੂਜੇ ਸੂਬਿਆਂ 'ਚ ਲੁਕਣ ਦੌਰਾਨ ਵੀ ਉਸ ਦਾ ਸਾਥ ਦਿੱਤਾ ਸੀ। ਅਵੀ ਸੇਠੀ 1912 ਵਿੱਚ ਪੀਐਸਪੀਸੀਐਲ ਦੇ ਸ਼ਿਕਾਇਤ ਕੇਂਦਰ ਫਗਵਾੜਾ ਵਿੱਚ ਤਾਇਨਾਤ ਸੀ। ਸੀ.ਆਈ.ਏ.-2 ਦੀ ਪੁਲਿਸ ਨੇ ਮੁਖਬਰੀ ਦੇ ਬਾਅਦ ਉਸਨੂੰ ਦੁੱਗਰੀ ਤੋਂ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅਵੀ ਨੇ ਇਸ ਕੰਮ ਲਈ ਵਿਦੇਸ਼ ਤੋਂ ਪੈਸੇ ਵੀ ਲਏ ਹਨ।

Amritsar police arrest key accused Yuvraj Sabharwal in IED case

ਇਹ ਵੀ ਪੜ੍ਹੋ : ਜਲਾਲਾਬਾਦ 'ਚ ਰੇਡ ਕਰਨ ਗਈ ਮਾਈਨਿੰਗ ਟੀਮ 'ਤੇ ਹਮਲਾ, ਜੇਈ ਸਣੇ ਦੋ ਫੱਟੜ

ਯੁਵਰਾਜ ਸੱਭਰਵਾਲ ਕੈਨੇਡਾ ਸਥਿਤ ਗੈਂਗਸਟਰ ਲਖਵਿੰਦਰ ਸਿੰਘ ਲੰਡਾ ਅਤੇ ਲੋੜੀਂਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸਿੱਧੇ ਸੰਪਰਕ ਵਿੱਚ ਹੈ, ਜੋ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਹੈ। ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਯੁਵਰਾਜ ਸੱਭਰਵਾਲ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

-PTC News

Related Post