ਅੰਮ੍ਰਿਤਸਰ 'ਚ ਸਿੱਧੂ ਦੇ ਕਰੀਬੀ ਅਤੇ ਕਾਂਗਰਸੀ ਕੌਂਸਲਰ ਦੀ ਲੋਕਾਂ ਨੇ ਕੀਤੀ ਕੁੱਟਮਾਰ

By  Shanker Badra October 5th 2018 01:19 PM -- Updated: October 5th 2018 01:25 PM

ਅੰਮ੍ਰਿਤਸਰ 'ਚ ਸਿੱਧੂ ਦੇ ਕਰੀਬੀ ਅਤੇ ਕਾਂਗਰਸੀ ਕੌਂਸਲਰ ਦੀ ਲੋਕਾਂ ਨੇ ਕੀਤੀ ਕੁੱਟਮਾਰ:ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਕਾਂਗਰਸੀ ਕੌਂਸਲਰ ਅਜੀਤ ਸਿੰਘ ਭਾਟੀਆ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ।ਅਜੀਤ ਸਿੰਘ ਭਾਟੀਆ ਅੰਮ੍ਰਿਤਸਰ ਦੇ ਵਾਰਡ ਨੰਬਰ-30 ਤੋਂ ਕਾਂਗਰਸੀ ਕੌਂਸਲਰ ਹਨ। ਜਾਣਕਾਰੀ ਅਨੁਸਾਰ ਕੌਂਸਲਰ ਅਜੀਤ ਸਿੰਘ ਭਾਟੀਆ ਦੇ ਇਲਾਕਾ ਨਿਵਾਸੀਆਂ ਨੇ ਸੜਕ 'ਤੇ ਰੋਕ ਕੇ ਚਪੇੜਾਂ ਮਾਰੀਆਂ ਹਨ।ਉਨ੍ਹਾਂ ਨੇ ਕੌਂਸਲਰ 'ਤੇ ਇਲਾਕੇ ਦੀਆਂ ਮੁਸ਼ਕਿਲਾਂ ਹੱਲ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਦੱਸਿਆ ਜਾਂਦਾ ਹੈ ਕਿ ਮਕਬੂਲਪੁਰਾ ਇਲਾਕੇ ਦੇ ਲੋਕ ਗੰਦਗੀ ਅਤੇ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹਨ। -PTCNews

Related Post