ਅੰਮ੍ਰਿਤਸਰ ਜੇਲ੍ਹ ਬਰੇਕ ਕਾਂਡ 'ਚ 7 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

By  Jashan A February 2nd 2020 05:40 PM

Amritsar Jail Break Incident: ਬੀਤੀ ਰਾਤ ਅੰਮ੍ਰਿਤਸਰ ਜੇਲ੍ਹ 'ਚੋਂ 3 ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ 7 ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡੀ. ਜੀ. ਪੀ. ਜੇਲ ਪੀ. ਕੇ. ਸਿਨਹਾ ਨੇ ਪ੍ਰੈਸ ਵਾਰਤਾ ਕਰ ਇਸ ਦੀ ਜਾਣਕਾਰੀ ਦਿੱਤੀ। Amritsar Jail Break Incidentਮਿਲੀ ਜਾਣਕਾਰੀ ਮੁਤਾਬਕ ਮੁਅੱਤਲ ਕੀਤੇ ਗਏ ਮੁਲਾਜ਼ਮਾਂ 'ਚ 2 ਸਹਾਇਕ ਜੇਲ ਸੁਪਰਡੈਂਟ, ਚਾਰ ਵਾਰਡ ਅਤੇ ਇੱਕ ਪੰਜਾਬ ਹੋਮਗਾਰਡ ਦਾ ਮੁਲਾਜ਼ਮ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 2 ਨੰਬਰ ਬਲਾਕ ਅਤੇ 7 ਨੰਬਰ ਬੈਰਕ 'ਚੋਂ ਹਵਾਲਾਤੀ ਫਰਾਰ ਹੋਏ ਹਨ। ਹੋਰ ਪੜ੍ਹੋ: DTC ਬੱਸ 'ਚ ਡਰਾਈਵਰ, ਕੰਡਕਟਰ, ਤੇ ਮਾਰਸ਼ਲ ਕਰ ਰਹੇ ਸਨ ਲੜਕੀ ਨਾਲ ਡਾਂਸ, ਵੀਡੀਓ ਵਾਇਰਲ ਹੋਇਆ ਤਾਂ ਗਵਾਈ ਨੌਕਰੀ ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜਨ ਦੇ ਕਮਿਸਨਰ ਨੂੰ ਕਰਨ ਦੇ ਆਦੇਸ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਨੂੰ ਪੈਂਡਿੰਗ ਜਾਂਚ ਦੇ ਨਾਲ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਸਨ। Amritsar Jail Break Incidentਦੱਸਣਯੋਗ ਹੈ ਕਿ ਬੀਤੀ ਰਾਤ 3 ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਹਨ, ਜਿਸ ਕਾਰਨ ਪੁਲਸ 'ਚ ਹਫੜਾ-ਦਫੜੀ ਮਚ ਗਈ ਹੈ। ਫਰਾਰ ਹਵਾਲਾਤੀਆਂ 'ਚੋਂ 2 ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਖਡੂਰ ਸਾਹਿਬ ਨਾਲ ਸਬੰਧਿਤ ਹਨ ਤੇ ਤੀਜਾ ਹਵਾਲਾਤੀ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ। -PTC News

Related Post