ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ , ਇੰਝ ਨੋਚਿਆਂ ਨੰਨ੍ਹੇ ਬੱਚੇ ਨੂੰ , ਦੇਖੋ ਦਰਦਨਾਕ ਵੀਡੀਓ

By  Shanker Badra April 17th 2019 02:05 PM

ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ , ਇੰਝ ਨੋਚਿਆਂ ਨੰਨ੍ਹੇ ਬੱਚੇ ਨੂੰ , ਦੇਖੋ ਦਰਦਨਾਕ ਵੀਡੀਓ:ਪੰਜਾਬ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਕਈ ਥਾਵਾਂ ‘ਤੇ ਲੋਕਾਂ ਨੂੰ ਗਲੀਆਂ ਮੁਹੱਲਿਆਂ ਵਿਚੋਂ ਲੰਘਣਾ ਔਖਾ ਹੋਇਆ ਪਿਆ ਹੈ।ਅੰਮ੍ਰਿਤਸਰ ਦੀ ਮਹਿੰਦਰ ਕਾਲੋਨੀ ਵਿਚ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਇੱਕ ਮਾਸੂਮ ਬੱਚੇ ਨੂੰ ਨੋਚ ਲੈਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। [caption id="attachment_283784" align="aligncenter" width="300"]Amritsar Mahinder Colony Stray dogs Little Children Attack ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ , ਇੰਝ ਨੋਚਿਆਂ ਨੰਨ੍ਹੇ ਬੱਚੇ ਨੂੰ , ਦੇਖੋ ਦਰਦਨਾਕ ਵੀਡੀਓ[/caption] ਦਰਅਸਲ ਇੱਕ ਬੱਚਾ ਇੱਥੋਂ ਦੇ ਪਾਰਕ ਵਿਚ ਖੇਡਣ ਲਈ ਆਇਆ ਸੀ ਪਰ ਬੱਚੇ ਨੇ ਜਦੋਂ ਕੁੱਤਿਆਂ ਨੂੰ ਦੇਖਿਆ ਤਾਂ ਉਹ ਗੇਟ ‘ਤੇ ਖੜ੍ਹਾ ਹੋ ਗਿਆ ਪਰ ਅਵਾਰਾ ਕੁੱਤਿਆਂ ਦਾ ਇਹ ਝੁੰਡ ਇਸ ਮਾਸੂਮ ਨੂੰ ਗੇਟ ਤੋਂ ਹੀ ਖਿੱਚ ਕੇ ਲੈ ਕਾਫ਼ੀ ਦੂਰ ਤਕ ਲੈ ਗਿਆ।ਬੱਚੇ ਦੀਆਂ ਚੀਕਾਂ ਸੁਣ ਭੱਜੇ ਆਏ ਲੋਕਾਂ ਨੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਭਜਾਇਆ ਤੇ ਬੱਚੇ ਦੀ ਜਾਨ ਬਚ ਗਈ ਪਰ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। [caption id="attachment_283783" align="aligncenter" width="300"]Amritsar Mahinder Colony Stray dogs Little Children Attack ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ , ਇੰਝ ਨੋਚਿਆਂ ਨੰਨ੍ਹੇ ਬੱਚੇ ਨੂੰ , ਦੇਖੋ ਦਰਦਨਾਕ ਵੀਡੀਓ[/caption] ਦੱਸ ਦੇਈਏ ਕਿ ਅਵਾਰਾ ਕੁੱਤਿਆਂ ਦਾ ਪੰਜਾਬ ਵਿੱਚ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ।ਇਸ ਤੋਂ ਪਹਿਲਾਂ ਵੀ ਸੂਬੇ ਦੇ ਕਈ ਖੇਤਰਾਂ ਵਿਚ ਇਸ ਤਰ੍ਹਾਂ ਖੌਫ਼ਨਾਕ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਕਈ ਘਟਨਾਵਾਂ ਵਿਚ ਲੋਕਾਂ ਦੀ ਮੌਤ ਤੱਕ ਹੋ ਚੁੱਕੀ ਹੈ।ਲੋਕਾਂ ਦਾ ਕਹਿਆ ਹੈ ਕਿ ਸਰਕਾਰ ਇਸ ਪਾਸੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਅਵਾਰਾ ਕੁੱਤਿਆਂ ਦਾ ਕਹਿਰ ਹੋਰ ਵਧਦਾ ਜਾ ਰਿਹਾ ਹੈ। -PTCNews

Related Post