ਸ਼ਰਮਨਾਕ ! ਹਵਸ ਮਿਟਾਉਣ ਲਈ ਇੱਕ ਵਿਅਕਤੀ ਨੇ 14 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ

By  Jashan A May 5th 2019 09:46 AM

ਸ਼ਰਮਨਾਕ ! ਹਵਸ ਮਿਟਾਉਣ ਲਈ ਇੱਕ ਵਿਅਕਤੀ ਨੇ 14 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ,ਅੰਮ੍ਰਿਤਸਰ: ਸੂਬੇ ਅੰਦਰ ਜਬਰ-ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੌਰਾਨ ਆਏ ਦਿਨ ਪੰਜਾਬ ਦੀਆਂ ਮਾਸੂਮ ਧੀਆਂ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਵਸ ਨੂੰ ਮਿਟਾਉਣ ਲਈ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

rape ਸ਼ਰਮਨਾਕ ! ਹਵਸ ਮਿਟਾਉਣ ਲਈ ਇੱਕ ਵਿਅਕਤੀ ਨੇ 14 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ

ਹੋਰ ਪੜ੍ਹੋ:ਹਵਸ ਮਿਟਾਉਣ ਲਈ ਆਪਣੀ ਹੀ ਬਜ਼ੁਰਗ ਮਾਂ ਨਾਲ ਕਰਦਾ ਰਿਹਾ ਬਲਾਤਕਾਰ, ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ

ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ।

ਦਰਅਸਲ, ਇਥੇ ਇੱਕ ਵਿਅਕਤੀ ਨੇ 14 ਸਾਲਾ ਲੜਕੀ ਜਬਰ ਜਨਾਹ ਕੀਤਾ।ਮਿਲੀ ਜਾਣਕਾਰੀ ਮੁਤਾਬਕ ਪੀੜਤ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਘਰੋਂ ਰਾਤ 8 ਵਜੇ ਦੁਕਾਨ 'ਤੇ ਸਾਮਾਨ ਲੈਣ ਗਈ।

ਹੋਰ ਪੜ੍ਹੋ:ਗੁਰਦਾਸਪੁਰ ‘ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ

rape ਸ਼ਰਮਨਾਕ ! ਹਵਸ ਮਿਟਾਉਣ ਲਈ ਇੱਕ ਵਿਅਕਤੀ ਨੇ 14 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ

ਇਸੇ ਦੌਰਾਨ ਉਕਤ ਮੁਲਜ਼ਮ ਉਸ ਦੀ ਲੜਕੀ ਨੂੰ ਘਰ ਆਉਂਦੇ ਸਮੇਂ ਜਬਰੀ ਫੜ ਕੇ ਨਹਿਰ ਕੰਢੇ ਲੈ ਗਿਆ, ਜਿਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਫਿਲਹਾਲ ਸਥਾਨਕ ਪੁਲਿਸ ਨੇ ਪੀੜਤ ਲੜਕੀ ਦੀ ਮੈਡੀਕਲ ਜਾਂਚ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਆਹ ਕਿ ਜਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post