ਅੰਮ੍ਰਿਤਸਰ: ਦੇਰ ਰਾਤ ਸ਼ੱਕੀ ਹਾਲਤਾਂ 'ਚ ਮੁੰਡੇ-ਕੁੜੀ ਦੀ ਲਾਸ਼ ਬਰਾਮਦ, ਜਾਂਚ 'ਚ ਜੁਟੀ ਪੁਲਿਸ

By  Jashan A August 21st 2019 09:22 AM

ਅੰਮ੍ਰਿਤਸਰ: ਦੇਰ ਰਾਤ ਸ਼ੱਕੀ ਹਾਲਤਾਂ 'ਚ ਮੁੰਡੇ-ਕੁੜੀ ਦੀ ਲਾਸ਼ ਬਰਾਮਦ, ਜਾਂਚ 'ਚ ਜੁਟੀ ਪੁਲਿਸ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਸਾਹਮਣੇ ਮੰਗਲਵਾਰ ਰਾਤ ਉਸ ਵਕਤ ਦਹਿਸ਼ਤ ਫੈਲ ਗਈ ਜਦੋਂ ਸ਼ੱਕੀ ਹਾਲਾਤਾਂ 'ਚ ਮੁੰਡੇ-ਕੁੜੀ ਦੀਆਂ ਸੜਕ ਵਿਚਕਾਰ 2 ਸਿਰ ਕੱਟੀਆਂ ਲਾਸ਼ਾਂ ਮਿਲੀਆਂ। ਉੱਥੇ ਹੀ ਇਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ। ਜਿਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

asrਮਿਲੀ ਜਾਣਕਾਰੀ ਮੁਤਾਬਕ ਦੋਵੇਂ ਜਣੇ ਐਕਟਿਵਾ 'ਤੇ ਸਵਾਰ ਸਨ। ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ 'ਤੇ ਫੁੱਟਪਾਥ 'ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਮਿਲੀ। ਫਿਲਹਾਲ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਹੋਰ ਪੜ੍ਹੋ: ਖਡੂਰ ਸਾਹਿਬ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ-ਨਾਚ , ਔਰਤ ਨੂੰ ਘਰੋਂ ਚੁੱਕ ਕੇ ਕੀਤੀ ਕੁੱਟਮਾਰ (ਤਸਵੀਰਾਂ)

asrਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਬ੍ਰਾਮਦ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTC News

Related Post