ਕੈਲੇਫੋਰਨੀਆ ਅਸੈਂਬਲੀ ਦੇ 10 ਐਮ ਐਲ ਏ ਸਮੇਤ 22 ਮੈਂਬਰੀ ਵਫਦ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

By  Jashan A December 15th 2018 12:34 PM

ਕੈਲੇਫੋਰਨੀਆ ਅਸੈਂਬਲੀ ਦੇ 10 ਐਮ ਐਲ ਏ ਸਮੇਤ 22 ਮੈਂਬਰੀ ਵਫਦ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ,ਅੰਮ੍ਰਿਤਸਰ: ਅੱਜ ਕੈਲੇਫੋਰਨੀਆ ਅਸੈਂਬਲੀ ਦੇ 10 ਐਮ ਐਲ ਏ ਸਮੇਤ 22 ਮੈਂਬਰੀ ਵਫਦ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ। ਇਥੇ ਪਹੁੰਚੇ ਇਸ ਵਫਦ ਦਾ ਸ਼੍ਰੋਮਣੀ ਕਮੇਟੀ ਵਲੋਂ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਸਵਾਗਤ ਕੀਤਾ। ਹੋਰ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਨੂੰ ਕੀਤੀ ਸ਼ਰਧਾਂਜਲੀ ਭੇਂਟ ਮਿਲੀ ਜਾਣਕਾਰੀ ਮੁਤਾਬਕ ਇਸ ਵਫਦ ਨਾਲ ਮੁਲਾਕਾਤ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਵਫਦ ਨੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਗੁਰਬਾਣੀ ਸਰਵਣ ਕੀਤੀ ਅਤੇ ਵੱਖ ਵੱਖ ਜਗ੍ਹਾ 'ਤੇ ਜਾ ਕੇ ਸ਼ਰਧਾ ਅਨੁਸਾਰ ਸੇਵਾ ਵੀ ਨਿਭਾਈ। -PTC News

Related Post