ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਨਿਵੇਕਲਾ ਉਪਰਾਲਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ "ੳ" ਐੱਪ ਕੀਤੀ ਲਾਂਚ

By  Jashan A May 5th 2019 05:08 PM -- Updated: May 5th 2019 05:13 PM

ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਨਿਵੇਕਲਾ ਉਪਰਾਲਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ "ੳ" ਐੱਪ ਕੀਤੀ ਲਾਂਚ,ਸ੍ਰੀ ਅੰਮ੍ਰਿਤਸਰ ਸਾਹਿਬ: ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਤੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮੁਖੀ ਲਰਨਿੰਗ "ੳ" ਐਪ ਲਾਂਚ ਕੀਤੀ ਗਈ ਹੈ। ਜਿਸ ਨੂੰ ਔਰੰਗਾਬਾਦ ਦੇ ਸਰਬਜੀਤ ਸਿੰਘ ਨੇ ਤਿਆਰ ਕੀਤਾ ਹੈ।

asr ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਨਿਵੇਕਲਾ ਉਪਰਾਲਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ "ੳ" ਐੱਪ ਕੀਤੀ ਲਾਂਚ

ਹੋਰ ਪੜ੍ਹੋ:ਜੀ.ਕੇ. ’ਤੇ ਹਮਲਾ ਕਰਨ ਵਾਲਿਆ ਖਿਲਾਫ਼ ਕਾਰਵਾਈ ਦੀ ਅਕਾਲੀ ਦਲ ਨੇ ਕੀਤੀ ਮੰਗ

ਤੁਹਾਨੂੰ ਦੱਸ ਦੇਈਏ ਕਿ ਖਾਸ ਤੌਰ 'ਤੇ ਇਹ ਐਪ ਬੱਚਿਆਂ ਲਈ ਤਿਆਰ ਕੀਤੀ ਗਈ ਹੈ, ਤਾਂ ਜੋ ਬੱਚੇ ਆਸਾਨੀ ਨਾਲ ਗੁਰਮੁਖੀ ਭਾਸ਼ਾ ਨਾਲ ਜੁੜ੍ਹ ਸਕਣਗੇ। 190 ਐਮ.ਬੀ. ਦੀ ਇਸ ਐਪ 'ਚ ਗੁਰਮੁਖੀ ਵਰਨਾਮਾਲਾ, ਮੁਹਰਨੀ, ਲਗਾ ਮਾਤਰਾਵਾਂ, ਗਿਣਤੀ, ਸ਼ਬਦ, ਲਿਖਾਈ, ਪਿਕਚਰ ਸਿੱਖਣ, ਪੰਜਾਬੀ ਕਲਾਸ ਆਦਿ ਸ਼ਾਮਲ ਹਨ।

asr ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਨਿਵੇਕਲਾ ਉਪਰਾਲਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ "ੳ" ਐੱਪ ਕੀਤੀ ਲਾਂਚ

ਇਸ 'ਚ ਸਿੱਖ ਵਰਣਮਾਲਾ ਅਤੇ ਸਿੱਖੀ ਭਾਗ ਸ਼ਾਮਲ ਹਨ,ਜਿਹੜੇ ਸਿੱਖ ਧਰਮ, ਸਿੱਖ ਗੁਰੂਆਂ ਅਤੇ ਗੁਰਮੁਖੀ ਅਤੇ ਸਿੱਖੀ ਲਈ ਸੰਤੁਲਨ ਸਿੱਖਣ ਵਾਲੇ ਪ੍ਰੇਰਕ ਸਿੱਖ ਹਸਤੀਆਂ ਬਾਰੇ ਸਾਰਣੀ ਸੰਬੰਧੀ ਜਾਣਕਾਰੀ ਦਿੰਦੇ ਹਨ। ਪ੍ਰੋਜੈਕਟ 'OORAA' ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਦੀ ਜਾਗਰੂਕਤਾ ਅਤੇ ਸੰਭਾਲ ਲਈ ਇੱਕ ਪਹਿਲ ਹੈ।

ਹੋਰ ਪੜ੍ਹੋ:ਸੱਚ ਦੀ ਕੰਧ ’ਤੇ 1984 ਕਤਲੇਆਮ ਦੇ ਪੀੜਤ ਰਾਹੁਲ ਦੀ ਮਦਬੁੱਧੀ ਲਈ ਅਰਦਾਸ ਕਰਨਗੇ

aap ਗੁਰਮੁਖੀ ਨੂੰ ਪ੍ਰਫੁੱਲਿਤ ਕਰਨ ਦਾ ਨਿਵੇਕਲਾ ਉਪਰਾਲਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ "ੳ" ਐੱਪ ਕੀਤੀ ਲਾਂਚ

ਜ਼ਿਕਰਯੋਗ ਹੈ ਕਿ 190 MB ਦੀ ਇਸ ਐੱਪ ਨੂੰ ਤੁਸੀਂ ਆਸਾਨੀ ਨਾਲ ਗੂਗਲ ਪਲੇਅ ਸਟੋਰ ਅਤੇ ਆਈਫੋਨ ਯੂਜਰਸ ਐਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

-PTC News

Related Post