ਕਸਟਮ ਵਿਭਾਗ ਵੱਲੋਂ ਪਾਕਿਸਤਾਨ ਤੋਂ ਆਈ ਮਾਲ ਗੱਡੀ 'ਚੋਂ 1100 ਗ੍ਰਾਮ ਹੈਰੋਇਨ ਬਰਾਮਦ

By  Jashan A June 26th 2019 04:20 PM

ਕਸਟਮ ਵਿਭਾਗ ਵੱਲੋਂ ਪਾਕਿਸਤਾਨ ਤੋਂ ਆਈ ਮਾਲ ਗੱਡੀ 'ਚੋਂ 1100 ਗ੍ਰਾਮ ਹੈਰੋਇਨ ਬਰਾਮਦ,ਅਟਾਰੀ: ਸ੍ਰੀ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਸਟਮ ਵਿਭਾਗ ਨੇ ਅਟਾਰੀ ਸਟੇਸ਼ਨ 'ਤੇ ਪਾਕਿਸਤਾਨ ਤੋਂ ਆਈ ਮਾਲ ਗੱਡੀ 'ਚੋ 1100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਤੇ ਕੱਲ੍ਹ ਮਾਲ ਗੱਡੀ ਪਾਕਿਸਤਾਨ ਤੋਂ ਆਈ ਸੀ। ਜਿਸ ਦੀ ਅੱਜ ਕਸਟਮ ਵਿਭਾਗ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਉਹਨਾਂ 1100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੋਰ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸਨ ਨਵੀਂ ਸ਼ਰਾਬ ਨੀਤੀ ਬਣਾਉਣ ਸਬੰਧੀ ਪਿਆ ਭੱਬਲਭੂਸੇ 'ਚ ਮਿਲੀ ਜਾਣਕਾਰੀ ਮੁਤਾਬਕ ਖਾਲੀ ਬੋਗੀ ਦੀ ਪ੍ਰੈਸ਼ਰ ਪਾਈਪ 'ਚ 5 ਫੁਟ ਲੰਬੀ ਤਾਰ 'ਚ ਹੈਰੋਇਨ ਲੁਕੋ ਰੱਖੀ ਸੀ। ਫਿਲਹਾਲ ਵਿਭਾਗ ਵੱਲੋਂ ਜਾਂਚ ਜਾਰੀ ਜਾਰੀ ਹੈ। ਇਸ ਬਾਰੇ ਹੋਰ ਜਾਣਕਰੀ ਕੁਝ ਹੀ ਸਮੇਂ 'ਚ ਸਾਂਝੀ ਕਰਾਂਗੇ। -PTC News

Related Post