ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ : ਬਿਕਰਮ ਮਜੀਠੀਆ

By  Jashan A January 1st 2019 06:36 PM

ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ : ਬਿਕਰਮ ਮਜੀਠੀਆ,ਅੰਮ੍ਰਿਤਸਰ; ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਲ ਦਾ ਤੋਹਫਾ ਪੰਚਾਇਤ ਚੋਣਾਂ ਵਿੱਚ ਧੱਕੇਸ਼ਾਹੀ ਦਾ ਦਿੱਤਾ ਹੈ। ਇਸ ਮੌਕੇ ਮਜੀਠਿਆ ਨੇ ਕਿਹਾ ਕਿ ਪੰਚਾਇਤੀ ਚੋਣਾਂ 'ਚ ਕਾਂਗਰਸ ਨੇ ਲੋਕਤੰਤਰ ਦੀਆਂ ਅਜਿਹੀਆਂ ਧੱਜੀਆ ਉਡਾਈਆਂ ਹਨ, ਜੋ ਪਹਿਲਾਂ ਕਦੇ ਨਹੀਂ ਉਡਾਈਆਂ ਗਈਆਂ। ਪੰਚਾਇਤ ਚੋਣ 'ਚ 13 ਹਜ਼ਾਰ ਪਿੰਡਾਂ ਵਿੱਚ 33 ਫੀਸਦੀ ਯਾਨੀ 4 ਹਜ਼ਾਰ ਪੰਚਾਇਤ 'ਚ ਵਿਰੋਧੀਆਂ ਦੇ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ। ਹਾਈਕੋਰਟ ਨੂੰ ਵੀ ਇਹਨਾਂ ਵਿੱਚ ਦਖਲ ਦੇਣਾ ਪਿਆ।ਹੁਣ ਦਸਤਾਵੇਜ਼ ਰੱਦ ਕਰਨ ਦਾ ਮੁੱਖ ਕਾਰਨ ਪੰਚਾਇਤੀ ਜ਼ਮੀਨ ਕਬਜਾ ਦੱਸਿਆ ਗਿਆ। ਹੋਰ ਪੜ੍ਹੋ:ਪੰਜਾਬ ‘ਚ ਪੰਚਾਇਤ ਸੰਮਤੀ,ਜ਼ਿਲਾ ਪ੍ਰੀਸ਼ਦ ਅਤੇ ਗ੍ਰਾਮ ਪੰਚਾਇਤੀ ਚੋਣਾਂ ਦਾ ਹੋਇਆ ਐਲਾਨ ਜਿੰਨੇ ਵੀ ਰੱਦ ਨੇ ਉਨ੍ਹਾਂ ਦਾ ਕਾਰਨ ਸਰਕਾਰੀ ਜ਼ਮੀਨ 'ਤੇ ਕਬਜਾ ਹੈ ਜਾਂ ਚੁੱਲ੍ਹਾ ਟੈਕਸ ਨਹੀ ਭਰਿਆ। ਕਈ ਜਗ੍ਹਾ ਉੱਤੇ ਜ਼ਮੀਨ ਦਾ ਕਬਜਾ ਦੱਸਿਆ ਗਿਆ ਉੱਥੇ ਸਰਕਾਰੀ ਜ਼ਮੀਨ ਹੈ ਹੀ ਨਹੀ । ਹੋਰ ਪੜ੍ਹੋ:ਗੁਆਟੇਮਾਲਾ ‘ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ ‘ਚ ਸਹਿਮ ਦਾ ਮਾਹੌਲ ਇਥੇ ਉਹਨਾਂ ਇਹ ਵੀ ਕਿਹਾ ਕਿ 3 ਹਜ਼ਾਰ ਪਿੰਡਾਂ 'ਚੋਂ 4 ਹਜ਼ਾਰ ਪਿੰਡ ਅਜਿਹੇ ਹਨ, ਜਿਥੇ ਬਿਨ੍ਹਾਂ ਵੋਟਾਂ ਪਏ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਕਾਂਗਰਸ ਇਸ ਨੂੰ ਭਾਵੇ ਸਰਬਸੰਮਤੀ ਕਹਿੰਦੀ ਹੈ ਪਰ ਇਹ ਜ਼ਬਰ ਸੰਮਤੀ ਹੈ। ਹੈਰਾਨ ਕਰਨ ਵਾਲੀ ਗੱਲ ਦਾ ਇਹ ਹੈ ਕਿ 30-35 ਫੀਸਦੀ ਪਿੰਡਾਂ 'ਚ ਵੋਟਾਂ ਪਈਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ 'ਚ ਪੰਚਾਇਤੀ ਕੰਮ ਨੂੰ ਤਹਿਸ-ਨਹਿਸ ਕਰਨ ਦਾ ਕੰਮ ਕੀਤਾ ਹੈ। -PTC News

Related Post