ਪੰਜਾਬ ਵਾਸੀਆਂ ਨੂੰ ਮਿਲਣ ਜਾ ਰਿਹੈ ਇੱਕ ਹੋਰ ਤੋਹਫ਼ਾ, ਜਾਣੋ ਪੂਰਾ ਮਾਮਲਾ

By  Joshi November 11th 2018 10:25 AM

ਪੰਜਾਬ ਵਾਸੀਆਂ ਨੂੰ ਮਿਲਣ ਜਾ ਰਿਹੈ ਇੱਕ ਹੋਰ ਤੋਹਫ਼ਾ, ਹੁਣ ਇਸ ਜਗ੍ਹਾ ਲਈ ਸ਼ੁਰੂ ਹੋਵੇਗੀ ਨਵੀਂ ਫਲਾਈਟ,ਅੰਮ੍ਰਿਤਸਰ: ਪੰਜਾਬ ਦੇ ਲੋਕਾਂ ਨੂੰ ਇੱਕ ਹੋ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਜਿਸ ਦੌਰਾਨ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਪੰਜਾਬੀਆਂ ਨੂੰ ਇੱਕ ਹੋਰ ਖਾਸ ਤੋਹਫ਼ਾ ਮਿਲਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2019 'ਚ ਅੰਮ੍ਰਿਤਸਰ ਹਵਾਈ ਅੱਡੇ ਤੋਂ 6 ਨਵੇਂ ਮਾਰਗਾਂ 'ਤੇ ਫਲਾਈਟਸ ਸ਼ੁਰੂ ਹੋ ਸਕਦੀਆਂ ਹਨ।

ਜਿਸ ਦੌਰਾਨ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ, ਪਟਨਾ ਸਾਹਿਬ, ਵਾਰਾਣਸੀ, ਕੋਲਕਾਤਾ, ਜੈਪੁਰ ਅਤੇ ਗੋਆ ਸ਼ਾਮਲ ਹਨ, ਜਿਨ੍ਹਾਂ ਲਈ ਏਅਰਲਾਈਨਜ਼ ਨੂੰ ਬੋਲੀ ਲਾਉਣ ਦਾ ਸੱਦਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਉਡਾਣਾਂ ਜਨਵਰੀ 2019 ਤੋਂ ਸ਼ੁਰੂ ਹੋ ਸਕਦੀਆਂ ਹਨ ਅਤੇ ਵੱਖ-ਵੱਖ ਜਹਾਜ਼ ਕੰਪਨੀਆਂ ਬੋਲੀ ਲਗਾ ਕੇ ਇਹਨਾਂ ਉਡਾਣਾਂ ਨੂੰ ਸ਼ੁਰੂ ਕਰ ਸਕਦੀਆਂ ਹਨ।

ਹੋਰ ਪੜ੍ਹੋ:ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪਨੂੰ ਦਾ ਟਵਿੱਟਰ ਅਕਾਊਂਟ ਹੋਇਆ ਬੰਦ

ਇਹ ਫਲਾਈਟਾਂ ਸ਼ੁਰੂ ਹੋਣ ਨਾਲ ਨਾ ਸਿਰਫ ਟੂਰਿਜ਼ਮ ਵਧੇਗਾ ਸਗੋਂ ਵਪਾਰ 'ਚ ਵੀ ਵਾਧਾ ਹੋਵੇਗਾ।ਇਸ ਸਕੀਮ ਤਹਿਤ ਇਨ੍ਹਾਂ ਫਲਾਈਟਸ ਦਾ ਕਿਰਾਇਆ ਵੀ ਘੱਟ ਹੋ ਸਕਦਾ ਹੈ। ਨਾਲ ਹੀ ਪਟਨਾ ਸਾਹਿਬ ਜਾਣ ਵਾਲੇ ਸਰਧਾਲੂਆਂ ਨੂੰ ਸੌਖਾ ਹੋ ਜਾਵੇਗਾ ਅਤੇ ਉਹ ਇਹਨਾਂ ਉਡਾਣਾਂ ਰਹੀ ਸੁਖਾਲੀ ਯਾਤਰਾ ਕਰ ਪਟਨਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।

—PTC News

Related Post