ਵਿਸਾਖੀ ਦਾ ਪਾਵਨ ਦਿਹਾੜਾ ਪਾਕਿ 'ਚ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਪਾਸਪੋਰਟ, ਕੱਲ੍ਹ ਹੋਣਗੇ ਰਵਾਨਾ (ਤਸਵੀਰਾਂ)

By  Jashan A April 11th 2019 12:38 PM

ਵਿਸਾਖੀ ਦਾ ਪਾਵਨ ਦਿਹਾੜਾ ਪਾਕਿ 'ਚ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਪਾਸਪੋਰਟ, ਕੱਲ੍ਹ ਹੋਣਗੇ ਰਵਾਨਾ (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ: ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਵਨ ਦਿਹਾੜਾ ਪਾਕਿਸਤਾਨ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਦੇ ਦਿੱਤੇ ਹਨ। [caption id="attachment_281465" align="aligncenter" width="300"]asr ਵਿਸਾਖੀ ਦਾ ਪਾਵਨ ਦਿਹਾੜਾ ਪਾਕਿ 'ਚ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਪਾਸਪੋਰਟ, ਕੱਲ੍ਹ ਹੋਣਗੇ ਰਵਾਨਾ, ਦੇਖੋ ਤਸਵੀਰਾਂ[/caption] ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਅੱਠ ਸੌ ਉਨਤਾਲੀ ਸ਼ਰਧਾਲੂ ਕੱਲ੍ਹ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਰਵਾਨਾ ਹੋਣਗੇ।ਇਸ ਦੌਰਾਨ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੋਰ ਪੜ੍ਹੋ:ਪੈਟਰੋਲ-ਡੀਜ਼ਲ ‘ਤੇ ਵੈਟ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਅੱਜ ਲਵੇਗੀ ਵੱਡਾ ਫੈਸਲਾ [caption id="attachment_281466" align="aligncenter" width="300"]asr ਵਿਸਾਖੀ ਦਾ ਪਾਵਨ ਦਿਹਾੜਾ ਪਾਕਿ 'ਚ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਪਾਸਪੋਰਟ, ਕੱਲ੍ਹ ਹੋਣਗੇ ਰਵਾਨਾ, ਦੇਖੋ ਤਸਵੀਰਾਂ[/caption] ਜ਼ਿਕਰ ਏ ਖਾਸ ਹੈ ਕਿ ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਬੀਤੇ ਦਿਨ ਪਾਕਿਸਤਾਨ ਹਾਈ ਕਮਿਸ਼ਨ ਨੇ ਸਿੱਖਾਂ ਲਈ 2240 ਵੀਜ਼ੇ ਜਾਰੀ ਕਰ ਦਿੱਤੇ ਹਨ। [caption id="attachment_281467" align="aligncenter" width="300"]asr ਵਿਸਾਖੀ ਦਾ ਪਾਵਨ ਦਿਹਾੜਾ ਪਾਕਿ 'ਚ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਪਾਸਪੋਰਟ, ਕੱਲ੍ਹ ਹੋਣਗੇ ਰਵਾਨਾ, ਦੇਖੋ ਤਸਵੀਰਾਂ[/caption] ਪਾਕਿਸਤਾਨ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੇ 2240 ਸਿੱਖਾਂ ਨੂੰ 12-21 ਅਪ੍ਰੈਲ ਦੌਰਾਨ ਸਲਾਨਾ ਵਿਸਾਖੀ ‘ਚ ਹਿੱਸਾ ਲੈਣ ਲਈ ਵੀਜ਼ਾ ਜਾਰੀ ਕੀਤਾ ਹੈ।ਹਾਈ ਕਮਿਸ਼ਨ ਮੁਤਾਬਕ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਸ਼ਰਧਾਲੂ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਜਾਣਗੇ। -PTC News

Related Post