ਨਵਾਂ ਸਾਲ 2019: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ)

By  Jashan A January 1st 2019 09:48 AM -- Updated: January 1st 2019 09:49 AM

ਨਵਾਂ ਸਾਲ 2019: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ),ਅੰਮ੍ਰਿਤਸਰ: ਨਵੇਂ ਸਾਲ ਦਾ ਹਰ ਕਿਸੇ ਇੰਤਜ਼ਾਰ ਸੀ ਆਖਿਰ ਉਹ ਦਿਨ ਆ ਹੀ ਗਿਆ। ਨਵੇਂ ਸਾਲ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ।ਜਿਸ ਦੌਰਾਨ ਲੋਕਾਂ ਵੱਲੋਂ ਸਵੇਰੇ ਤੋਂ ਹੀ ਗੁਰਦੁਆਰਿਆਂ, ਮੰਦਿਰਾਂ, ਮਸਜਿਦ ‘ਚ ਜਾ ਕੇ ਨਤਮਸਤਕ ਹੋ ਰਹੇ ਹਨ ਤੇ ਨਵੇਂ ਸਾਲ ਦੀਆਂ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਹਨ। [caption id="attachment_234946" align="aligncenter" width="300"]amritsar ਨਵਾਂ ਸਾਲ 2019: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ)[/caption] ਉਥੇ ਹੀ ਸੂਬੇ ਦੇ ਕਈ ਲੋਕ ਨਵੇਂ ਸਾਲ ਦੀ ਸਵੇਰ ਅਤੇ ਪੂਰਾ ਸਾਲ ਵਧੀਆਂ ਨਿਕਲੇ ਇਸ ਦੇ ਲਈ ਲੋਕ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਮੱਥਾ ਟੇਕਣ ਪੁੱਜਦੇ ਹਨ ਇਸ ਦਿਨ ਨੂੰ ਲੈ ਕੇ ਅਮ੍ਰਿਤਸਰ ਪੁਲਿਸ ਨੇ ਵੀ ਪੁਖਤਾ ਤਿਆਰੀਆਂ ਕੀਤੀਆਂ ਹੋਈਆਂ ਹਨ। ਜਗ੍ਹਾ-ਜਗ੍ਹਾ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹੋਰ ਪੜ੍ਹੋ:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਆਰੰਭ ਸਾਲ ਦਾ ਪਹਿਲਾ ਦਿਨ ਅਤੇ ਉਸ ਦੇ ਬਾਅਦ ਪੂਰਾ ਸਾਲ ਉਨ੍ਹਾਂ ਦਾ ਠੀਕ ਗੁਜਰੇ ਇਸ ਦੇ ਲਈ ਉਹ ਰਾਤ ਨੂੰ 12:00 ਵਜੇ ਤੋਂ ਹੀ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਅਰਦਾਸ ਕਰਦੇ ਹਨ। [caption id="attachment_234947" align="aligncenter" width="300"]amritsar ਨਵਾਂ ਸਾਲ 2019: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ)[/caption] ਦੱਸ ਦੇਈਏ ਕਿ ਨਵੇਂ ਸਾਲ ਦੀ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ ਅਤੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ। ਸ਼ਰਧਾਲੂਆਂ ਵੱਲੋਂ ਤੜਕਸਾਰ ਤੋਂ ਸੇਵਾ ਨਿਭਾਈ ਜਾ ਰਹੀ ਹੈ। -PTC News

Related Post