Voice of Punjab Season 9 Grand Finale: ਸ਼ੁਰੂ ਹੋ ਚੁੱਕਿਆ ਹੈ ਗਾਇਕੀ ਦਾ ਮਹਾਂ ਮੁਕਾਬਲਾ, ਲਾਈਵ ਦੇਖੋ ਸਿਰਫ ਪੀਟੀਸੀ ਪੰਜਾਬੀ 'ਤੇ

By  Jashan A March 1st 2019 07:51 PM -- Updated: March 1st 2019 08:27 PM

Voice of Punjab Season 9 Grand Finale: ਸ਼ੁਰੂ ਹੋ ਚੁੱਕਿਆ ਹੈ ਗਾਇਕੀ ਦਾ ਮਹਾਂ ਮੁਕਾਬਲਾ, ਲਾਈਵ ਦੇਖੋ ਸਿਰਫ ਪੀਟੀਸੀ ਪੰਜਾਬੀ 'ਤੇ,ਅੰਮ੍ਰਿਤਸਰ: ਅੱਜ ਗੁਰੂਆਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਾਇਕੀ ਦਾ ਮਹਾਂ ਮੁਕਾਬਲਾ ਯਾਨੀ ਕਿ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਚੁੱਕਿਆ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਥੇ ਪਹੁੰਚੇ ਹਨ। ਲੋਕ ਆਪਣੇ ਆਪਣੇ ਪ੍ਰਤੀਭਾਗੀਆਂ ਨੂੰ ਸਪੋਟ ਕਰ ਰਹੇ ਹਨ।

ਗ੍ਰੈਂਡ ਫਿਨਾਲੇ ਸ਼ੁਰੂ ਹੁੰਦਿਆਂ ਹੀ ਜਿਥੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਸ਼ੋਅ ਨੂੰ ਹੋਸਟ ਕਰ ਰਹੇ ਐਂਕਰ ਗੁਰਜੀਤ ਅਤੇ ਕਾਮਿਯਾਨੀ ਸ਼ਰਮਾ ਵੱਲੋਂ ਵੀ ਐਂਕਰਿੰਗ ਰਾਹੀਂ ਸਟੇਜ 'ਤੇ ਰੰਗ ਬੰਨਿਆਂ ਜਾ ਰਿਹਾ ਹੈ। ਜਿਸ ਦਾ ਲਾਈਵ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ 'ਤੇ ਦੇਖ ਸਕਦੇ ਹੋ।

vopਦੱਸ ਦੇਈਏ ਕਿ ਇਸ ਫਿਨਾਲੇ ‘ਚ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਹੋਰਾਂ ਵੱਲੋਂ ਚੁਣੇ ਗਏ 6 ਪ੍ਰਤੀਭਾਗੀਆਂ ਦੀਆਂ ਸੁਰਾਂ ਦੀ ਪਰਖ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨਾਲ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਾਬਿੰਦਰ ਨਾਰਾਇਣ ਜੀ ਮੌਜੂਦ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹਾਂ ਸੰਗਰਾਮ ਦੇ ਜੇਤੂ ਨੂੰ ਇੱਕ ਲੱਖ ਰੁਪਏ, ਦੂਸਰੇ ਨੰਬਰ 'ਤੇ ਰਹਿਣ ਵਾਲੇ ਨੂੰ 50 ਹਜ਼ਾਰ ਅਤੇ ਤੀਸਰੇ ਨੰਬਰ 'ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ।

-PTC News

Related Post