ਸਾਫ਼ ਹੋਈ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਆਬੋ-ਹਵਾ, ਲੋਕਾਂ ਲਈ ਵੱਡੀ ਰਾਹਤ

By  Jasmeet Singh May 6th 2022 04:27 PM

ਪਟਿਆਲਾ, 6 ਮਈ: ਪੰਜਾਬ ਪਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਵਲੋਂ ਪੰਜਾਬ ਰਾਜ ਦੇ ਵੱਖ ਵੱਖ ਛੇ ਸ਼ਹਿਰਾਂ 'ਚ Continuous Ambient Air Quality Monitoring Stations ਰਾਹੀਂ ਹਵਾ ਦੀ ਗੁਣਵੱਤਾ ਨਾਪੀ ਗਈ ਸੀ। ਜਿਸ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਨੇ ਉਨ੍ਹਾਂ ਮੁਤਾਬਕ ਸਾਲ 2022 ਦੇ ਅਪ੍ਰੈਲ ਮਹੀਨੇ ਦਾ ਏਅਰ ਕੁਆਲਟੀ ਇੰਡੈਕਸ ਇਹ ਦਰਸ਼ਾਉਂਦਾ ਹੈ ਕਿ ਅੰਮ੍ਰਿਤਸਰ ਦੀ ਹਵਾ 117 AQI ਦੇ ਨਾਲ ਸਭ ਤੋਂ ਘੱਟ ਪ੍ਰਦੂਸ਼ਤ ਤੇ ਦਰਮਿਆਨੀ ਸ਼੍ਰੇਣੀ 'ਚ ਰਹੀ ਹੈ ਅਤੇ ਸਭ ਤੋਂ ਵੱਧ ਪ੍ਰਦੂਸ਼ਤ ਮੰਡੀ ਗੋਬਿੰਦਗੜ੍ਹ ਦੀ ਹਵਾ ਰਹੀ ਹੈ, ਹਾਲਾਂਕਿ 193 AQI ਹੋਣ ਦੇ ਬਾਵਜੂਦ ਵੀ ਇਹ ਦਰਮਿਆਨੀ ਵਰਗ ਵਿਚ ਹੈ। ਇਹ ਵੀ ਪੜ੍ਹੋ: WHO ਦਾ ਦਾਅਵਾ, ਕੋਰੋਨਾ ਨਾਲ ਭਾਰਤ 'ਚ 47 ਲੱਖ ਮੌਤਾਂ, ਸਿਹਤ ਮੰਤਰਾਲੇ ਨੇ ਕੀਤਾ ਸਖ਼ਤ ਇਤਰਾਜ਼ ਜਿਨ੍ਹਾਂ 6 ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਨੂੰ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਵਿਚ ਅੰਮ੍ਰਤਿਸਰ ਅਤੇ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਜਲੰਧਰ 134 AQI ਨਾਲ ਦੂਜੇ, 135 AQI ਨਾਲ ਲੁਧਿਆਣਾ ਤੀਜੇ, ਖੰਨਾ ਸ਼ਹਿਰ 137 AQI ਨਾਲ ਚੌਥੇ ਅਤੇ 148 AQI ਨਾਲ ਪਟਿਆਲਾ ਪੰਜਵੇ ਨੰਬਰ 'ਤੇ ਰਿਹਾ। ਅੰਮ੍ਰਿਤਸਰ ਸ਼ਹਿਰ ਦੀ ਹਵਾ ਪੂਰੇ ਸੂਬੇ ਵਿਚ ਜ਼ਿਆਦਾਤਰ ਖ਼ਤਰੇ ਦੇ ਨਿਸ਼ਾਨ ਤੋਂ ਉਤਾਹਾਂ ਰਹਿੰਦੀ ਆਈ ਹੈ, ਪਰ ਤਾਜ਼ੇ ਅੰਕੜਿਆਂ ਨਾਲ ਜਿਥੇ ਸਰਕਾਰੀ ਵਿਭਾਗ ਨੂੰ ਰਾਹਤ ਹੈ ਉਥੇ ਹੀ ਲੋਕਾਂ ਵਿਚ ਵੀ ਖੁਸ਼ੀ ਦੇ ਲਹਿਰ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਬੀਤੇ 2 ਦਿਨਾਂ 'ਚ ਆਏ 159 ਨਵੇਂ ਕੇਸ ਹੁਣ ਤੱਕ ਜ਼ਿਆਦਾਤਰ ਨਤੀਜ਼ਿਆਂ ਵਿਚ ਅੰਮ੍ਰਿਤਸਰ ਹਮੇਸ਼ਾਂ ਤੋਂ ਹੀ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਵਿਚ ਪਛਾੜਦਾ ਆਇਆ ਹੈ ਪਰ ਹੁਣ ਸਭ ਤੋਂ ਵੱਧ ਖ਼ਤਰੇ ਦੀ ਸ਼੍ਰੇਣੀ ਤੋਂ ਦਰਮਿਆਨੀ ਸ਼੍ਰੇਣੀ 'ਚ ਛਾਲ ਮਾਰਨ ਵਾਲੇ ਅੰਮ੍ਰਿਤਸਰ ਸ਼ਹਿਰ ਤੋਂ ਸੂੱਬੇ ਭਰ ਦੇ ਸ਼ਹਿਰਾਂ ਨੂੰ ਸਿਖਿਆ ਲੈਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਸ਼ਹਿਰਾਂ ਦੇ ਵਸਨੀਕ ਵੀ ਸਾਫ ਅਤੇ ਸੁਥਰੀ ਹਵਾ ਦਾ ਆਨੰਦ ਮਾਣ ਸਕਣ। -PTC News

Related Post